2 ਜਨਵਰੀ (ਕਰਨ ਭੀਖੀ) ਮਾਨਸਾ: ਪਿੰਡ ਮੂਸਾ ਲਾਗੇ ਮੰਗਲਵਾਰ ਦੀ ਸ਼ਾਮ ਇਨੋਵਾ ਗੱਡੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਘਟਨਾ ਵਿਚ ਉਸ ਦੇ ਚਾਰ ਦੋਸਤ ਜਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਇਕ ਨੂੰ ਡੀ.ਐਮ.ਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ ਅਤੇ ਬਾਕੀ ਮਾਨਸਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਹਨ।
ਜਾਣਕਾਰੀ ਅਨੁਸਾਰ ਮਾਨਸਾ ਵਾਸੀ ਨਕੁਲ ਗੋਇਲ (19) ਪੁੱਤਰ ਅਰੁਣ ਗੋਇਲ ਸ਼ਾਮ ਸਮੇਂ ਆਪਣੇ ਦੋਸਤਾਂ ਨਾਲ ਤਲਵੰਡੀ ਵਾਲੇ ਪਾਸਿਓ ਮਾਨਸਾ ਸ਼ਹਿਰ ਵੱਲ ਆ ਰਹੇ ਸਨ ਕਿ ਪਿੰਡ ਮੂਸਾ ਲਾਗੇ ਉਨ੍ਹਾਂ ਦੀ ਇਨੋਵਾ ਗੱਡੀ ਅਚਾਨਕ ਪਲਟ ਗਈ। ਇਸ ਘਟਨਾ ਵਿਚ ਨਕੁਲ ਕੁਮਾਰ ਵਾਸੀ ਮਾਨਸਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਗੱਡੀ ਚਾਲਕ ਨਵਲ ਕੁਮਾਰ ਅਤੇ ਗੱਡੀ ਸਵਾਰ ਹਰਸ਼ਿਤ ਕੁਮਾਰ, ਤੇਜਸ ਗਰਗ, ਮਕੁਲ ਕੁਮਾਰ ਦੇ ਵੀ ਸੱਟਾਂ ਲੱਗੀਆਂ। ਜਿਨ੍ਹਾਂ ਵਿਚੋਂ ਹਰਸ਼ਿਤ ਕੁਮਾਰ ਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਬਾਕੀ ਨੌਜਵਾਨ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਹਨ। ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਵਿਚ ਇਨੋਵਾ ਗੱਡੀ ਪੀ.ਬੀ 31 ਪੀ. 6889 ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਥਾਣਾ ਸਦਰ ਦੇ ਏ.ਐਸ.ਆਈ ਭੋਲਾ ਸਿੰਘ ਨੇ ਦੱਸਿਆ ਕਿ ਗੱਡੀ ਪਲਟਣ ਨਾਲ ਇਹ ਘਟਨਾ ਵਾਪਰੀ ਹੈ ਅਤੇ ਗੱਡੀ ਸਵਾਰ 5 ਦੋਸਤ ਤਲਵੰਡੀ ਵਾਲੇ ਪਾਸਿਓ ਸ਼ਹਿਰ ਵੱਲ ਆ ਰਹੇ ਸੀ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਦੀ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ।
ਘੁੰਮਣ ਨਿੱਕਲੇ ਦੋਸਤਾਂ ਦੀ ਇਨੋਵਾ ਪਲਟੀ ; ਇਕ ਦੀ ਮੌਤ; 4 ਜਖ਼ਮੀ
Leave a comment