04 ਸਤੰਬਰ (ਰਾਜਦੀਪ ਜੋਸ਼ੀ) ਬਠਿੰਡਾ: ਬਠਿੰਡਾ-ਡੱਬਵਾਲੀ ਰੋਡ ਪਿੰਡ ਗੁਰਥੜ੍ਹੀ ਵਿਖੇ ਸਥਿਤ ਵਿਦਿਅਕ ਅਦਾਰੇ ਗੋਲਡਨ ਡੇਜ਼ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਦਾ ਧਾਰਮਿਕ ਅਤੇ ਵਿਦਿਅਕ ਟੂਰ ਲਗਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਰਾਹੁਲ ਮਹਿਤਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਗੁਰਦੁਆਰਾ ਕਟਾਣਾ ਸਾਹਿਬ,ਚਮਕੌਰ ਸਾਹਿਬ,ਰਾੜਾ ਸਾਹਿਬ,ਕੀਰਤਪੁਰ ਸਾਹਿਬ,ਅਨੰਦਪੁਰ ਸਾਹਿਬ,ਨੈਣਾ ਦੇਵੀ,ਵਿਰਾਸਤ-ਏ-ਖ਼ਾਲਸਾ,ਨੰਗਲ ਡੈਮ,ਵਿਰਾਸਤ-ਏ-ਸ਼ਹਾਦਤ ਸਮੇਤ ਵੱਖ-ਵੱਖ ਥਾਵਾਂ ‘ਤੇ ਲਿਜਾਇਆ ਗਿਆ।ਸੰਸਥਾ ਦੇ ਚੇਅਰਮੈਨ ਸ੍ਰ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਇਸ ਟੂਰ ਦਾ ਮਕਸਦ ਵਿਦਿਆਰਥੀਆਂ ਨੂੰ ਸਾਡੇ ਧਾਰਮਿਕ ਅਤੇ ਸੱਭਿਆਚਾਰਕ ਪਿਛੋਕੜ ਤੋਂ ਜਾਣੂ ਕਰਵਾਉਣਾ ਹੈ । ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵੱਲੋਂ ਸਮੇਂ-ਸਮੇਂ ਤੇ ਅਜਿਹੇ ਟੂਰ ਲਗਾ ਕੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕੀਤਾ ਜਾਂਦਾ ਹੈ।ਇਸ ਟੂਰ ਵਿੱਚ ਵਿਦਿਆਰਥੀਆਂ ਦੇ ਨਾਲ ਮੈਡਮ ਸਰਬਜੀਤ ਕੌਰ,ਹਰਪ੍ਰੀਤ ਕੌਰ ਅਤੇ ਸੈਂਪੀ ਕੌਰ ਸ਼ਾਮਿਲ ਸਨ।