-ਪੰਜਾਬ ਸੂਬੇ ਨੂੰ 100 ਫੀਸਦੀ ਸਾਖ਼ਰ ਬਣਾਉਣਾ ਮੁੱਖ ਮਕਸਦ- ਸਹਾਇਕ ਡਾਇਰੈਕਟਰ ਅਰੋੜਾ
17 ਮਾਰਚ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਗੈਰ ਸਾਖ਼ਰ ਉਮੀਦਵਾਰਾਂ ਦੁਆਰਾ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮੇਰੇਸੀ ਟੈਸਟ ਦੀ ਪ੍ਰੀਖਿਆ ਪੂਰੇ ਉਤਸਾਹ ਨਾਲ ਦਿੱਤੀ ਗਈ। ਐਸ.ਸੀ.ਈ.ਆਰ.ਟੀ ਦੇ ਸਹਾਇਕ ਡਾਇਰੈਕਟਰ ਅਤੇ ਨਵ ਭਾਰਤ ਸਾਖਰਤਾ ਅਭਿਆਨ (ਉਲਾਸ) ਦੇ ਨੋਡਲ ਅਫ਼ਸਰ ਸੁਰਿੰਦਰ ਕੁਮਾਰ ਅਰੋੜਾ ਅਤੇ ਉਹਨਾਂ ਦੀ ਟੀਮ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਪ੍ਰੀਖਿਆ ਦੇ ਰਹੇ ਉਮੀਦਵਾਰਾਂ ਨਾਲ ਪੜ੍ਹਾਈ ਤੇ ਪ੍ਰੀਖਿਆ ਸੰਬੰਧੀ ਗੱਲਬਾਤ ਕੀਤੀ ਗਈ ਅਤੇ ਹੌਸਲਾ ਅਫ਼ਜ਼ਾਈ ਵੀ ਕੀਤੀ ਗਈ। ਉਹਨਾਂ ਕਿਹਾ ਕਿ ਇਹ ਪ੍ਰੀਖਿਆ ਕਿਸੇ ਮਜਬੂਰੀ ਵੱਸ ਨਾ ਪੜ੍ਹ ਸਕੇ ਵਿਅਕਤੀ ਵਿੱਚ ਪੜ੍ਹਨ, ਲਿਖਣ ਅਤੇ ਗਣਿਤ ਦੇ ਬੁਨਿਆਦੀ ਹੁਨਰ ਨੂੰ ਵਿਕਸਤ ਕਰਦੀ ਹੈ।
ਸਹਾਇਕ ਡਾਇਰੈਕਟਰ ਅਰੋੜਾ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ 37 ਲੱਖ ਅਤੇ ਪੰਜਾਬ ਵਿੱਚ ਪੰਜਾਹ ਹਜ਼ਾਰ ਤੋਂ ਵੱਧ ਗੈਰ ਸਾਖਰ ਉਮੀਦਵਾਰ ਇਹ ਪ੍ਰੀਖਿਆ ਦੇ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸੂਬੇ ਨੂੰ 100 ਫੀਸਦੀ ਸਾਖ਼ਰ ਬਣਾਉਣਾ ਮੁੱਖ ਮਕਸਦ ਹੈ ਤੇ ਹਰ ਭਾਰਤੀ ਨਾਗਰਿਕ ਨੂੰ ਇਸ ਅਭਿਆਨ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਖੇ 2950 ਗੈਰ ਸਾਖਰ ਉਮੀਦਵਾਰਾਂ ਦੀ ਰਜਿਸਟਰੇਸ਼ਨ ਹੋਈ ਹੈ ਅਤੇ ਇਸ ਦੇ ਲਈ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ, ਸਕੂਲ ਮੁਖੀ, ਅਧਿਆਪਕ ਅਤੇ ਵਲੰਟੀਅਰ ਵਧਾਈ ਦੇ ਪਾਤਰ ਹਨ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਬਰਜਿੰਦਰ ਪਾਲ ਸਿੰਘ, ਡਾਇਟ ਪ੍ਰਿੰਸੀਪਲ ਡਾ. ਮਨੀਸ਼ ਮੋਹਨ ਸ਼ਰਮਾ, ਸਟੇਟ ਰਿਸੋਰਸ ਪਰਸਨ ਡਾ. ਪਰਮਿੰਦਰ ਸਿੰਘ, ਲਖਵਿੰਦਰ ਸਿੰਘ, ਰਵਿੰਦਰ ਪਾਲ ਸਿੰਘ, ਹੈੱਡ ਮਾਸਟਰ ਪ੍ਰਦੀਪ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਕਮਲਦੀਪ, ਕੁਲਦੀਪ ਭੁੱਲਰ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਆਦਿ ਹਾਜਰ ਰਹੇ।