28 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਗੋਪਾਲ ਬਰਤਨ ਸਟੋਰ ਭਿੱਖੀਵਿੰਡ ਦੇ ਮਾਲਕ ਤੇ ਸਮਾਜਸੇਵੀ ਗੁਲਸ਼ਨ ਅਲਗੋਂ ਵੱਲੋਂ ਸਕੂਲ ਆਫ ਐਮੀਨੈਂਸ ਭਿੱਖੀਵਿੰਡ ਦੇ ਵਿਦਿਆਰਥੀਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਟਿਫਨ ਵੰਡੇ ਗਏ। ਇਸ ਮੌਕੇ ਮਾਸਟਰ ਮਨਮੀਤ ਸਿੰਘ ਵੱਲੋਂ ਸਮਾਜਸੇਵੀ ਗੁਲਸ਼ਨ ਅਲਗੋਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜਸੇਵੀ ਗੁਲਸ਼ਨ ਅਲਗੋਂ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਹਨ। ਇਸ ਮੌਕੇ ਗੁਲਸ਼ਨ ਅਲਗੋਂ ਨੇ ਦੱਸਿਆ ਕਿ ਕੁਝ ਕੁ ਮਹੀਨਿਆਂ ਤੱਕ ਉਹ ਸਕੂਲ ਨੂੰ ਲਾਇਬ੍ਰੇਰੀ ਬਣਵਾ ਕੇ ਦੇਣਗੇ ਤੇ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਲਈ ਹਰ ਸੰਭਵ ਮਦਦ ਦੇਣਗੇ। ਉੱਧਰ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਬ ਡਵੀਜ਼ਨ ਭਿੱਖੀਵਿੰਡ ਤੋਂ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਇਸ ਨੇਕ ਕਾਰਜ ਲਈ ਸਮਾਜਸੇਵੀ ਗੁਲਸ਼ਨ ਅਲਗੋਂ ਕੋਠੀ ਦੀ ਪ੍ਰਸ਼ੰਸਾ ਕੀਤੀ। ਡੀਐੱਸਪੀ ਨੇ ਕਿਹਾ ਕਿ ਵਿੱਦਿਆ ਸਾਡੀ ਜ਼ਿੰਦਗੀ ‘ਚ ਰੌਸ਼ਨੀ ਲਿਆਉਂਦੀ ਹੈ ਤੇ ਜੇਕਰ ਅਸੀਂ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਨ ਵਿੱਚ ਮਦਦ ਕਰਦੇ ਹਾਂ ਤਾਂ ਉਸ ਤੋਂ ਵੱਡਾ ਕੋਈ ਪੁੰਨ ਨਹੀਂ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਚੰਗੇ ਤੇ ਉੱਜਵੱਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਨ ਤੇ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੀਨੀਅਰ ‘ਆਪ’ ਆਗੂ ਬਲਦੇਵ ਸਿੰਘ ਬਾਵਾ, ਹੈਪੀ ਸੰਧੂ, ਗੁਰਜੰਟ ਕਲਸੀ, ਸਰਪੰਚ ਬਲਜੀਤ ਸਿੰਘ ਫਰੰਦੀਪੁਰ ਆਦਿ ਹਾਜ਼ਰ ਸਨ।