31 ਜੁਲਾਈ (ਨਾਨਕ ਸਿੰਘ ਖੁਰਮੀ) ਬੁਢਲਾਡਾ: ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਨਿਊ ਲੈਂਡਸਕੇਪ ਇੰਨ ਹਾਇਰ ਐਜੂਕੇਸ਼ਨ ਚੈਲੇਂਜਸ ਐਂਡ ਪ੍ਰਾਸਪੈਕਟ” ਵਿਸ਼ੇ ਤੇ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਪੰਜਾਬ ਦੇ ਪ੍ਰਮੁੱਖ ਕਾਲਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨਾਂ ਨੇ ਨੈਕ ਵਿੱਚ ਉੱਚ ਦਰਜੇ ਦੀ ਰੇਟਿੰਗ ਪ੍ਰਾਪਤ ਕੀਤੀ। ਇਲਾਕੇ ਲਈ ਮਾਣ ਦੀ ਗੱਲ ਹੈ ਕਿ ਮਾਲਵੇ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਸਨਮਾਣ ਲਈ ਚੁਣੀ ਗਈ ਹੈ।
ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਨੈਕ ਵੱਲੋਂ ਏ ++ ਪ੍ਰਮਾਣਿਤ ਇਸ ਸੰਸਥਾ ਨੂੰ ਉੱਚੇਰੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਮੰਚ ਤੋਂ ਸਿੱਖਿਆ ਮੰਤਰੀ ਨੇ ਕਾਲਜ ਦੀ ਭਰਪੂਰ ਸਲਾਘਾ ਕੀਤੀ ਹੈ। ਉਨਾਂ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਹ ਪ੍ਰਾਪਤੀ ਉੱਚ ਕੋਟੀ ਦੀ ਹੈ ਜਿਸ ਤੋਂ ਦੂਜੇ ਕਾਲਜਾਂ ਨੂੰ ਵੀ ਨੈਕ ਵਿੱਚ ਉਸ ਦਰਜਾ ਪ੍ਰਾਪਤ ਕਰਨ ਲਈ ਸਿੱਖਿਆ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿੰਨਾ ਕਾਲਜਾਂ ਦੀ ਨੈਕ ਵਿੱਚ ਉੱਚ ਦਰਜਾ ਰੇਟਿੰਗ ਹੈ ਉਹਨਾਂ ਕਾਲਜਾਂ ਨਾਲ ਦੂਸਰੇ ਕਾਲਜਾਂ ਨੂੰ ਵੀ ਜੁੜਨਾ ਚਾਹੀਦਾ ਹੈ ਤਾਂ ਕਿ ਉਹ ਵੀ ਨੈਕ ਵਿੱਚ ਉੱਚ ਦਰਜਾ ਪ੍ਰਾਪਤ ਕਰ ਸਕਣ।
ਡਾ. ਨਰਿੰਦਰ ਸਿੰਘ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਸੰਸਥਾ ਨੂੰ ਖੇਡ੍ਹਾਂ, ਅਕਾਦਮਿਕ ਪ੍ਰਾਪਤੀਆਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਵੱਖਰੀਆਂ ਪ੍ਰਾਪਤੀਆਂ ਕਰਨ ਬਦਲੇ ਇਹ ਸਨਮਾਨ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿਦਿਆ ਇੰਜੀ. ਸ. ਸੁਖਮਿੰਦਰ ਸਿੰਘ ਦੀ ਯੋਗ ਅਗਵਾਈ ਸਦਕਾ ਇਸ ਇਲਾਕੇ ਨੂੰ ਇਹ ਮਾਣ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਨਮਾਨ ਸੰਸਥਾ ਦੇ ਸੀਨੀਅਰ ਅਧਿਆਪਕਾਂ ਅਤੇ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਪ੍ਰਾਪਤ ਕੀਤਾ।
ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਪੰਜਾਬ ਸਰਕਾਰ ਵੱਲੋਂ ਮਿਲਿਆ ਵਿਸ਼ੇਸ਼ ਸਨਮਾਨ
Leave a comment