ਬਠਿੰਡਾ 11 ਦਸੰਬਰ (ਗਗਨਦੀਪ ਸਿੰਘ) ਫੂਲ ਟਾਊਨ : ਅੱਜ ਮਾਨਵ ਸੇਵਾ ਬਲੱਡ ਡੌਨਰਜ਼ ਸੁਸਾਇਟੀ ਰਜਿ : ਫੂਲ ਟਾਊਨ ਦੀ ਮੀਟਿੰਗ ਪ੍ਰਧਾਨ ਮੱਖਣ ਸਿੰਘ ਬੁੱਟਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਪੱਤੀ ਜਟਾਣਾ ਵਿਖੇ ਹੋਈ। ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲਗਾਏ ਜਾਣ ਵਾਲੇ ਸਲਾਨਾ ਖੂਨਦਾਨ ਕੈਂਪ ਲਗਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਬਲੱਡ ਇਕੱਤਰ ਕਰਨ ਲਈ ਆਦੇਸ਼ ਹਸਪਤਾਲ ਭੁੱਚੋ ਅਤੇ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਦੀਆਂ ਟੀਮਾਂ ਦੀ ਚੋਣ ਕੀਤੀ ਗਈ। ਇਸ ਉਪਰੰਤ ਕਲੱਬ ਦੀ ਬਿਹਤਰੀ ਲਈ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਅਤੇ ਕਲੱਬ ਨੂੰ ਵਿੱਤੀ ਤੌਰ ‘ਤੇ ਮਜਬੂਤ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਕਲੱਬ ਦੀਆਂ ਹੋਰ ਗਤੀਵਿਧੀਆਂ ਲਈ ਵਰਕਰਾਂ ਨੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਹਾਜ਼ਰੀਨ ਮੈਂਬਰਾਂ ਵੱਲੋਂ ਖੂਨਦਾਨ ਕੈਂਪ ਦੇ ਮੁੱਖ ਮਹਿਮਾਨਾਂ ਦੇ ਨਾਵਾਂ ਤੋਂ ਇਲਾਵਾ ਪਿੰਡ ਦੇ ਸਮੂਹ ਕਲੱਬਾਂ ਤੋਂ ਸਹਿਯੋਗ ਲੈਣ ਲਈ ਸਹਿਮਤੀ ਜਤਾਈ ਗਈ ਅਤੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਕੈਂਪ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ਸਪਰਾ, ਖਜਾਨਚੀ ਡਾਕਟਰ ਇਕਬਾਲ ਸਿੰਘ ਮਾਨ, ਮੀਤ ਪ੍ਰਧਾਨ ਜਸਵੀਰ ਸਿੰਘ ਰਿੰਪੀ, ਸੈਕਟਰੀ ਅਮਨਦੀਪ ਬਾਵਾ ਤੋਂ ਇਲਾਵਾ ਜਗਸੀਰ ਸਿੰਘ, ਸਾਹਿਤਕਾਰ ਗਗਨਦੀਪ ਸਿੰਘ (ਗਗਨ ਫੂਲ), ਰਾਮ ਲਾਲ ਸਿੰਘ ਫੌਜੀ, ਡਾਕਟਰ ਅਵਤਾਰ ਸਿੰਘ ਸਿੱਧੂ, ਵਿਕਰਮਜੀਤ ਸਿੰਘ ਵਿੱਕੀ ਸਿੱਧੂ, ਜੋਤੀ ਮੈਡੀਕਲ ਹਾਲ, ਦੀਪਕ ਸ਼ਰਮਾ, ਮਨਿੰਦਰ ਸਿੰਘ, ਭੁਪਿੰਦਰ ਸਿੰਘ ਜਟਾਣਾ, ਅਮਨਪ੍ਰੀਤ ਸਿੰਘ ਜਟਾਣਾ ਸੀਨੀਅਰ ਮੈਂਬਰ ਹਾਜ਼ਰ ਸਨ।