20 ਜੁਲਾਈ (ਗਗਨਦੀਪ ਸਿੰਘ) ਤਲਵੰਡੀ ਸਾਬੋ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਸਾਹਿਤਕਾਰਾਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੀ ਅੱਜ ਆਨਲਾਈਨ ਮਾਧਿਅਮ ਰਾਹੀਂ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਅਕਾਦਮੀ ਦੇ ਸਤੰਬਰ ਵਿੱਚ ਹੋਣ ਜਾ ਰਹੇ ਸਲਾਨਾ ਸਮਾਗਮ ਸੰਬੰਧੀ ਸਾਹਿਤ ਦੀ ਕਿਸੇ ਵੰਨਗੀ ਉੱਤੇ ਵਰਕਸ਼ਾਪ ਕਰਵਾਉਣ ਲਈ ਵਿਚਾਰਾਂ ਹੋਈਆਂ। ਇਸ ਦੇ ਨਾਲ ਹੀ ਪ੍ਰਬੰਧਕ ਹੋਣ ਦੇ ਨਾਂ ‘ਤੇ ਚੇਅਰਮੈਨ ਪ੍ਰਿੰ. ਬਲਵੀਰ ਸਿੰਘ ਸਨੇਹੀ ਜੀ ਨੇ ਮੀਟਿੰਗ ਦੌਰਾਨ ਸਤੰਬਰ ਵਿੱਚ ਹੋਣ ਜਾ ਰਹੀ ਤਿੰਨ ਰੋਜ਼ਾ ਇੰਟਰਨੈਸ਼ਨਲ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਅਕਾਦਮੀ ਦੀ ਗਿਆਰਾਂ ਮੈਂਬਰੀ ਕਮੇਟੀ ਇਸ ਸੰਬੰਧੀ ਫੈਸਲਾ ਲਿਆ ਕਿ ਇਸ ਕਾਨਫਰੰਸ ਦਾ ਅਕਾਦਮੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸਹਿਯੋਗ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੰਸਥਾਪਕ ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ (ਨਿਊਜ਼ੀਲੈਂਡ), ਮੌਜੂਦਾ ਪ੍ਰਧਾਨ ਪ੍ਰੋ. ਡਾ. ਗੁਰਜੀਤ ਸਿੰਘ ਖਾਲਸਾ, ਸੀਨੀ. ਮੀਤ ਪ੍ਰਧਾਨ ਦਰਸ਼ਨ ਸਿੰਘ ਪ੍ਰੀਤੀਮਾਨ, ਮੀਤ ਪ੍ਰਧਾਨ (ਪੰਜਾਬ) ਜਸ ਬਠਿੰਡਾ ਜਸ, ਮੀਤ ਪ੍ਰਧਾਨ (ਹਰਿਆਣਾ) ਮਾ. ਸੁਰਿੰਦਰਪਾਲ ਸਿੰਘ ਸਾਥੀ, ਜਨਰਲ ਸਕੱਤਰ ਕੰਵਰਜੀਤ ਸਿੰਘ, ਵਿੱਤ ਸਕੱਤਰ ਪ੍ਰੀਤ ਕੈਂਥ ਅਤੇ ਪ੍ਰੈੱਸ ਸਕੱਤਰ ਗਗਨ ਫੂਲ ਹਾਜ਼ਰ ਹੋਏ। ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਦਮੀ ਦੀ ਅਗਲੇਰੀ ਮੀਟਿੰਗ ਜਲਦ ਹੀ ਅਕਾਦਮੀ ਦੇ ਦਫ਼ਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਲਾਇਬ੍ਰੇਰੀ, ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ ਵਿਖੇ ਹੋਵੇਗੀ।