- ਸੱਤ ਸਖਸ਼ੀਅਤਾਂ ਨੂੰ ਮਿਲਿਆ ਗੁਰੂ ਕਾਸ਼ੀ ਸਾਹਿਤ ਅਕਾਦਮੀ ਐਵਾਰਡ।
- ਪੰਜਾਬ ਹਰਿਆਣਾ ਤੇ ਹੋਰ ਬਾਹਰੋਂ ਆਏ ਕਵੀਆਂ ਨੇ ਕਵੀ ਦਰਬਾਰ ਵਿੱਚ ਬੰਨਿਆ ਰੰਗ !!
26 ਫਰਵਰੀ (ਗਗਨਦੀਪ ਸਿੰਘ) ਤਲਵੰਡੀ ਸਾਬੋ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਸਾਹਿਤਕਾਰਾਂ ਨੂੰ ਸਮਰਪਿਤ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦਾ ਸਲਾਨਾ ਸਮਾਗਮ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਾਹਿਤਕ ਅਕਾਦਮਿਕ ਸਨਮਾਨ ਸਮਾਰੋਹ ਅਤੇ ਵਿਸ਼ਾਲ ਕਵੀ ਦਰਬਾਰ ਅਕਾਦਮੀ ਦੇ ਦਫ਼ਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਲਾਇਬ੍ਰੇਰੀ ਨੇੜੇ ਗਿੱਲਾਂ ਵਾਲਾ ਖੂਹ ਤਲਵੰਡੀ ਸਾਬੋ ਵਿਖੇ ਸੰਸਥਾਪਕ ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ ਦੀ ਪ੍ਰਧਾਨਗੀ ਹੇਠ ਕਰਵਾਇਆ
ਗਿਆ । ਜਿਸ ਦੀ ਸ਼ੁਰੂਆਤ ਅਕਾਦਮੀ ਦੇ ਕਾਰਜਕਾਰੀ ਪ੍ਰਧਾਨ ਪ੍ਰੋ ਡਾ ਗੁਰਜੀਤ ਸਿੰਘ ਖਾਲਸਾ ਨੇ ਗੁਰੂ ਕੀ ਕਾਸ਼ੀ ਦੀ ਧਰਤੀ ਤੇ ਸ਼੍ਰੀ ਸ਼ੇਖਪੁਰੀਆ ਵੱਲੋਂ ਈਜਾਦ ਕੀਤੀ ਇਸ ਅਕਾਦਮੀ ਵਿੱਚ ਬਹੁਤ ਥੋਹੜੇ ਸਮੇਂ ਵਿੱਚ ਵੱਖ-ਵੱਖ ਰਾਜਾਂ ਤੋਂ 55 ਸਾਹਿਤਕਾਰਾਂ ਦੇ ਸ਼ਾਮਿਲ ਹੋਣ ਦੀ ਸ਼ਲਾਘਾ ਕਰਦਿਆਂ ਆਈਆਂ ਹਾਜ਼ਰ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖਿਆ ! ਇਸ ਮਹਾਨ ਸਾਹਿਤਕ ਤੇ ਅਕਾਦਮਿਕ ਸਮਾਗਮ ਵਿੱਚ ਹਰਿੰਦਰ ਸਿੰਘ ਗੋਗਨਾ ( ਪੰਜਾਬੀ ਯੂਨੀ. ਪਟਿਆਲਾ ) ਦੀ ਪੁਸਤਕ “ਚੰਗੀਆਂ ਆਦਤਾਂ” ( ਪਰਚਾ ਪੜ੍ਹਿਆ ਗੁਰਜੀਤ ਸਿੰਘ ) ਅਤੇ ਮੇਜਰ ਸਿੰਘ ਰਾਜਗੜ੍ਹ ਦੀ ਪੁਸਤਕ “ਅੱਖਰਾਂ ਦਾ ਘਰ” ਨੂੰ ਬਾਲ ਸਾਹਿਤ ਐਵਾਰਡ ਅਤੇ ਇਹਨਾਂ ਬਾਰੇ ਪਰਮਜੀਤ ਸਿੰਘ ਪੱਪੂ ਕੋਟਦੁੰਨਾ ਜੀ ਨੇ ਪਰਚਾ ਪੜ੍ਹਿਆ । ਵਿਰਕ ਪੁਸ਼ਪਿੰਦਰ ਦੀ ਪਲੇਠੀ ਪੁਸਤਕ “ਜੇਕਰ ਦੇਖਦੀ ਨਾ” ਅਤੇ ਅੰਜਨਾ ਮੈਨਨ ਦੀ ਪੁਸਤਕ “ਕੱਕੀਆਂ ਕਣੀਆਂ” ਨੂੰ ਕਾਵਿ ਸਾਹਿਤ ਐਵਾਰਡ, ਇਹਨਾਂ ਦੋਨਾਂ ਸਨਮਾਨਿਤ ਸਖਸ਼ੀਅਤਾਂ ਬਾਰੇ ਜਸ ਬਠਿੰਡਾ ਜਸ ( ਮੀਤ ਪ੍ਰਧਾਨ ਪੰਜਾਬ ਅਕਾਦਮੀ ) ਨੇ ਪਰਚੇ ਪੜ੍ਹੇ । ਬਲਜਿੰਦਰ ਸਿੰਘ ਕੋਟਭਾਰਾ ਨੂੰ ਸਮਾਜ ਸੇਵਾ ਸਾਹਿਤ ਐਵਾਰਡ ਅਤੇ ਇਹਨਾਂ ਬਾਰੇ ਗੁਰਜਿੰਦਰ ਸਿੰਘ
ਰਸੀਆ ਨੇ ਪਰਚਾ ਪੜ੍ਹਿਆ । ਪ੍ਰੋ. ਸੁਰਿੰਦਰਪਾਲ ਕੌਰ ਨੂੰ ਸਾਹਿਤ ਸੱਭਿਆਚਾਰ ਐਵਾਰਡ ਅਤੇ ਇਹਨਾਂ ਬਾਰੇ ਜਸ ਮੰਡੀਕਲਾਂ ਗਾਇਕ ਨੇ ਪਰਚਾ ਪੜ੍ਹਿਆ ਜਿਨ੍ਹਾਂ ਨੇ ਹੀ ਸੰਸਥਾਪਕ ਪ੍ਰਧਾਨ ਹਰਗੋਬਿੰਦ ਸ਼ੇਖਪੁਰੀਆ ਦਾ ਕਾਵਿ ਰੇਖਾ ਚਿੱਤਰ ਪੜਦਿਆਂ ਕਈਆਂ ਨੂੰ ਭਾਵੁਕ ਕਰ ਦਿੱਤਾ । ਪ੍ਰੋ. ਬਲਜਿੰਦਰ ਸਿੰਘ ( ਕੁਰੂਕੁਸ਼ੇਤਰ ਯੂਨੀਵਰਸਿਟੀ ) ਨੂੰ ਅਕਾਦਮਿਕ ਐਵਾਰਡ ( ਗੁਰੂ ਕਾਸ਼ੀ ਸਾਹਿਤ ਅਕਾਦਮੀ ਐਵਾਰਡ ) ਨਾਲ ਸਨਮਾਨਿਤ ਕੀਤਾ ਜਿਹਨਾਂ ਬਾਰੇ ਸੰਸਥਾਪਕ ਪ੍ਰਧਾਨ ਜੀ ਨੇ ਬੋਲਦਿਆਂ ਭਰਪੂਰ ਜਾਣਕਾਰੀ ਸਾਂਝੀ ਕੀਤੀ । ਇਸ ਤੋਂ ਇਲਾਵਾ ਰਜਿਸਟਰੇਸ਼ਨ ਨੰਬਰ 44 ਤੋਂ 55 ਤੱਕ ਨਵੇਂ ਬਣੇ ਮਾਣਯੋਗ ਮੋਢੀ ਮੈਂਬਰਾਂ ਅਤੇ ਪਿਛਲਿਆਂ ਚੋਂ ਰਹਿ ਗਏ ਦਸ ਮੈਂਬਰਾਂ ਨੂੰ ਮਾਣਯੋਗ ਮੋਢੀ ਮੈਂਬਰਸ਼ਿੱਪ ਮਾਣ ਪੱਤਰ ਦਿੱਤੇ ਗਏ । ਸਮਾਗਮ ਮੌਕੇ ਹਾਜ਼ਰ ਤਰਸੇਮ ਸਿੰਗਲਾ ( ਸ਼ਹਿਰੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ) ਤੋਂ ਸੰਸਥਾਪਕ ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਗੁਰੂ ਗੋਬਿੰਦ ਸਿੰਘ ਪਬਲਿਕ ਲਾਇਬ੍ਰੇਰੀ ਉੱਪਰ ਇੱਕ “ਗੁਰੂ ਕਾਸ਼ੀ ਸਾਹਿਤ ਅਕਾਦਮੀ
ਭਵਨ” ਬਣਾਉਣ ਦੀ ਮੰਗ ਕੀਤੀ ਜਿਸ ਵਿੱਚ ਇਲਾਕੇ ਦੀਆਂ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਆਪਣੇ ਸਮਾਗਮ ਕਰ ਸਕਣ । ਇਸ ਮੰਗ ਦਾ ਮੌਕੇ ਤੇ ਹੀ ਹਾਜ਼ਰ ਲੋਕਾਂ ਅਤੇ ਇਲਾਕੇ ਦੀਆਂ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਵਿੱਚਕਾਰ ਜਵਾਬ ਦਿੰਦਿਆਂ ਤਰਸੇਮ ਸਿੰਗਲਾ ਜੀ ਨੇ ਇਹ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਪਹਿਲ ਦੇ ਆਧਾਰ ਉੱਤੇ ਪਹਿਲਾ ਕੰਮ ਇਹ ਹੀ ਹੋਵੇਗਾ । ਦਰਸ਼ਨ ਸਿੰਘ ਚੱਠਾ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਸਭਾ ਤਲਵੰਡੀ ਸਾਬੋ ਅਤੇ ਚੇਤਾ ਸਿੰਘ ਮਹਿਰਮੀਆਂ ਸਰਪ੍ਰਸਤ, ਮਾ. ਰੇਵਤੀ ਪ੍ਰਸ਼ਾਦ ਪ੍ਰਧਾਨ ਕਵੀਸ਼ਰੀ ਵਿਕਾਸ ਮੰਚ ਤਲਵੰਡੀ ਸਾਬੋ ਅਤੇ ਦਰਸ਼ਨ ਸਿੰਘ ਭੰਮਾ ਸਕੱਤਰ, ਸੁਖਮਿੰਦਰ ਸਿੰਘ ਭਾਗੀਵਾਂਦਰ ਸਰਪ੍ਰਸਤ ਦਮਦਮਾ ਸਾਹਿਬ ਸਾਹਿਤ ਸਭਾ, ਰਣਜੀਤ ਸਿੰਘ ਰਾਜੂ ਸਰਪ੍ਰਸਤ ਦਮਦਮਾ ਸਾਹਿਬ ਪ੍ਰੈੱਸ ਕਲੱਬ, ਸੁਖਦੇਵ ਸਿੰਘ ਸਾਬਕਾ ਪ੍ਰਧਾਨ ਸਹਾਰਾ ਕਲੱਬ ਤਲਵੰਡੀ ਸਾਬੋ, ਸਾਰੇ ਵਿਸ਼ੇਸ਼ ਇਨਵਾਇਟੀ ਮੈਂਬਰ ਅਕਾਦਮੀ, ਹਰਿੰਦਰ ਸਿੰਘ ਭੁੱਲਰ ਜਨਰਲ ਸਕੱਤਰ ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ, ਮਾ. ਦਰਸ਼ਨ ਸਿੰਘ ਸਿੱਧੂ ਵਿੱਤ ਸਕੱਤਰ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ, ਮਾ. ਜਗਦੀਪ ਸਿੰਘ ਗੋਗੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਆਗੂ ਤੇ ਸਾਬਕਾ ਸਰਪੰਚ ਤਲਵੰਡੀ ਸਾਬੋ, ਦਰਸ਼ਨ ਸਿੰਘ ਪ੍ਰੀਤੀਮਾਨ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਪੰਨੀਵਾਲੀਆ ਆਡੀਟਰ, ਪ੍ਰਿੰਸੀਪਲ ਜਗਦੇਵ ਸਿੰਘ ਸਿੱਧੂ ਮੁੱਖ ਸਲਾਹਕਾਰ, ਪ੍ਰੀਤ ਕੈਂਥ ਵਿੱਤ ਸਕੱਤਰ, ਗਗਨ ਫੂਲ ਪ੍ਰੈਸ ਸਕੱਤਰ ( ਜਨਰਲ ਸਕੱਤਰ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ ਫੂਲ ਟਾਊਨ ), ਤਿਰਲੋਚਨ ਸਿੰਘ ਬੱਲ ( ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਕਰਨਾਲ ), ਦਰਸ਼ਨ ਸਿੰਘ ਗਿੱਲ, ਲਾਇਬ੍ਰੇਰੀਅਨ ਕਰਮਜੀਤ ਕੌਰ ਸਮੇਤ ਸ਼ਖ਼ਸੀਅਤਾਂ ਹਾਜ਼ਰ ਸਨ ! ਇਸ ਸਮਾਗਮ ਵਿੱਚ ਮਾ. ਸੁਰਿੰਦਰਪਾਲ ਸਿੰਘ ਸਾਥੀ ਮੀਤ ਪ੍ਰਧਾਨ ਹਰਿਆਣਾ ਗੁਰੂ ਕਾਸ਼ੀ ਸਾਹਿਤ ਅਕਾਦਮੀ ਨੇ ਪੰਜਾਬ ਦੇ ਸਾਹਿਤਕਾਰਾਂ ਨੂੰ ਆਪਣੀਆਂ ਕਲਮਾਂ ਦੀਆਂ ਨੋਕਾਂ ਨੂੰ ਤਿੱਖੀਆਂ ਕਰਕੇ ਜਿੱਥੇ ਪੰਜਾਬ ਵਿੱਚ ਮਾਂ ਬੋਲੀ ਨੂੰ ਬਚਾਉਣ ਦੀ ਅਪੀਲ ਕੀਤੀ, ਉੱਥੇ ਹਰਿਆਣਾ ਵਿੱਚ ਵੀ ਪੰਜਾਬੀ ਸਾਹਿਤ ਦੀ ਪੜ੍ਹਤ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਤੇ ਹੱਕਾਂ ਹਕੂਕਾਂ ਦੀ ਰੱਖਿਆ ਲਈ ਅਪੀਲ ਕੀਤੀ । ਇਸ ਮੌਕੇ ਹੋਏ ਮਹਾਨ ਕਵੀ ਦਰਬਾਰ ਵਿੱਚ ਕੁਲਦੀਪ ਸਿੰਘ ਬੰਗੀ, ਪਰਮਜੀਤ ਸਿੰਘ ਪੱਪੂ, ਬ੍ਰਿਜ ਲਾਲ ਗੋਇਲ, ਸੱਤਪਾਲ ਸਿੰਘ ਬੋੜਾਵਾਲ, ਜੁਗਰਾਜ ਗਿੱਲ, ਇਕਬਾਲ ਘਾਰੂ, ਵਤਨਵੀਰ ਜ਼ਖਮੀ, ਜਸ ਮੰਡੀਕਲਾਂ, ਵਰਿੰਦਰ ਔਲਖ, ਸਿਕੰਦਰ ਸਿੰਘ ਚੰਦਭਾਨ, ਜਸਵੀਰ ਫੀਰਾ, ਸੁਖਜਿੰਦਰ ਮੁਹਾਰ, ਬਲਕਾਰ ਸਿੰਘ ਭਾਈਰੂਪਾ, ਗੁਰਤੇਜ ਸਿੰਘ ਮੱਖਣ, ਗੋਰਾ ਸਿੰਘ ਮੜਾਕ, ਬਲਜੀਤ ਬਿੱਟੂ ਮਲਕਪੁਰਾ, ਜੱਗਾ ਜਗਮਾਲ ਵਾਲੀ, ਵਿਜੈ ਪ੍ਰੀਤ ਸਿੰਘ, ਗੁਰਬਾਜ ਸਿੰਘ ਗਿੱਲ ( ਸੰਪਾਦਕ ਅਦਾਰਾ ਜਸਟ ਪੰਜਾਬੀ ਅਖ਼ਬਾਰ ), ਰਘਵੀਰ ਢਿੱਲੋਂ ਗਾਇਕ, ਸੁਖਵਿੰਦਰ ਸਿੰਘ ਘੁਮਾਣ, ਵਾਹਿਦ, ਹਸਨ, ਦਰਸ਼ਨ ਸਿੰਘ, ਆਦਿ ਕਵੀਆਂ, ਸ਼ਾਇਰਾਂ, ਕਵੀਸ਼ਰਾਂ ਨੇ ਕਵੀ ਦਰਬਾਰ ਵਿੱਚ ਹਿੱਸਾ ਲੈਂਦਿਆਂ ਆਪਣੇ ਆਪਣੇ ਕਲਾਮ ਪੇਸ਼ ਕਰਦਿਆਂ ਖੂਬ ਰੰਗ ਬੰਨਿਆ । ਇਸ ਮੌਕੇ ਸੁਖਵੰਤ ਸਿੰਘ ਰਾਜਗੜ੍ਹ ਨੇ ਆਪਣੇ ਪਿਤਾ ਦਾ ਮਰਨ ਉਪਰੰਤ ਸਨਮਾਨ ਹਾਸਿਲ ਕੀਤਾ ਜਿਹਨਾਂ ਸਮੇਤ ਕਹਾਣੀਕਾਰ ਸੁਖਜੀਤ ਅਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਵੀ ਪੇਸ਼ ਕੀਤੀ ਗਈ ! ਹੋਰਨਾਂ ਤੋਂ ਇਲਾਵਾ ਮੁਖਤਿਆਰ ਸਿੰਘ ਬੰਗੜ, ਯਾਦਵਿੰਦਰ ਸਿੰਘ ਕੋਟਭਾਰਾ, ਕੁਲਭੂਸ਼ਨ ਮੈਨਨ, ਮੀਨਾ ਰਾਣੀ, ਵੀਰਪਾਲ ਕੌਰ ਸਿੱਧੂ, ਸਮਾਜ ਸੇਵੀ ਜਗੀਰ ਸਿੰਘ ਸ਼ੇਖਪੁਰਾ ਆਦਿ ਹਾਜ਼ਰ ਸਨ ! ਸਮਾਗਮ ਮੌਕੇ “ਜੇ ਮੈਂ ਓਹਨੂੰ ਯਾਦ ਨਾ ਕਰਾਂ” ਰਮਨਪ੍ਰੀਤ ਕੌਰ ਧੀਮਾਨ ਦੀ ਪਲੇਠੀ ਪੁਸਤਕ ਲੋਕ ਅਰਪਣ ਕੀਤੀ ਗਈ, ਇਸ ਸਮੇਂ ਲੇਖਿਕਾ ਦੇ ਮਾਤਾ ਕੁਲਬੀਰ ਕੌਰ ਪਿਤਾ ਜਗਸੀਰ ਸਿੰਘ ਧੀਮਾਨ ਹਾਜ਼ਰ ਸਨ । ਅਕਾਦਮੀ ਦੇ ਜਨਰਲ ਸਕੱਤਰ ਕੰਵਰਜੀਤ ਸਿੰਘ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਉਂਦਿਆਂ ਸਭਨਾਂ ਪਹੁੰਚੇ ਹੋਏ ਕਵੀਆਂ, ਸ਼ਾਇਰਾਂ, ਕਵੀਸ਼ਰਾਂ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਅਕਾਦਮੀ ਦੀ ਸਮੁੱਚੀ ਕਾਰਜਕਾਰਨੀ ਨੇ ਹਾਜ਼ਰ ਸਾਹਿਤਕਾਰਾਂ, ਸਮਾਜ ਸੇਵੀਆਂ, ਵੱਖ-ਵੱਖ ਸੰਸਥਾਵਾਂ ਦੇ ਪ੍ਰਧਾਨਾਂ ਤੇ ਸਰਪ੍ਰਸਤਾਂ, ਕਵੀਆਂ ਸ਼ਾਇਰਾਂ ਕਵੀਸ਼ਰਾਂ ਦਾ ਸਨਮਾਨ ਚਿੰਨਾਂ ਤੇ ਪੰਜਾਬੀ ਮਾਂ ਬੋਲੀ 35 ਅੱਖਰੀ ਦੇ ਸਨਮਾਨ ਚਿੰਨਾਂ ਸਮੇਤ ਲੋਈਆਂ ਨਾਲ ਸਨਮਾਨ ਕੀਤਾ ! ਇਸ ਸਮੁੱਚੇ ਸਮਾਗਮ ਦਾ ਲਾਈਵ ਤੇ ਕਵਰੇਜ ਗੁਰਿੰਦਰ ਸਿੰਘ ਰਸੀਆ ਨੇ ਬਾਖੂਬੀ ਕੀਤਾ ! ਇਸ ਤਰ੍ਹਾਂ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿਸਟਰ ਪੰਜਾਬ ਦਾ ਸਲਾਨਾ ਸਮਾਗਮ ਸਫਲਤਾਪੂਰਵਕ ਸੰਪੰਨ ਹੋ ਨਿੱਬੜਿਆ ।