01 ਜਨਵਰੀ (ਗਗਨਦੀਪ ਸਿੰਘ) ਤਲਵੰਡੀ ਸਾਬੋ: ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਮੁੱਖ ਸਰਪ੍ਰਸਤ ਗਿਆਨੀ ਕੌਰ ਸਿੰਘ ਕੋਠਾ ਗੁਰੂ ਅਤੇ ਸੰਸਥਾਪਕ ਪ੍ਰਧਾਨ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਕਾਰਜ ਕਰਤਾ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਨੇ ਸਮੂਹ ਅਹੁਦੇਦਾਰਾਂ, ਮਾਨਯੋਗ ਮੋਢੀ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਇਆਂ ਨਵਾਂ ਸਾਲ ਸਭਨਾਂ ਲਈ, ਪਰਿਵਾਰਾਂ ਤੇ ਰਿਸ਼ਤੇਦਾਰਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਉਣ ਦੀ ਕਾਮਨਾ ਕਰਦੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਦੇ ਆਉਣ ਵਾਲੇ 2024 ਵਿੱਚ ਹੋਣ ਵਾਲੇ ਸਭ ਸਮਾਗਮਾਂ ਨੂੰ ਨਿਰਵਿਘਨ ਨੇਪਰੇ ਚਾੜਨ ਅਤੇ ਸਫਲਤਾ ਪੂਰਵਕ ਸੰਪੰਨ ਹੋਣ ਦੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ ।
ਦੇਰ ਰਾਤ ਤੋਂ ਅਕਾਦਮੀ ਦੇ ਕਾਰਜਕਾਰਨੀ ਕਮੇਟੀ ਗਰੁੱਪ ਵਿੱਚ ਆਨਲਾਈਨ ਵਧਾਈਆਂ ਦੇਣ ਲਈ ਸ਼ਮੂਲੀਅਤ ਕਰਦਿਆਂ ਮੁੱਖ ਸਰਪ੍ਰਸਤ ਤੇ ਸੰਸਥਾਪਕ ਪ੍ਰਧਾਨ ਤੋਂ ਇਲਾਵਾ ਅਕਾਦਮੀ ਦੇ ਮੀਤ ਪ੍ਰਧਾਨ ਪੰਜਾਬ ਜਸਵੰਤ ਸਿੰਘ ਜਸ ਬਠਿੰਡਾ ਅਤੇ ਪ੍ਰੈੱਸ ਸਕੱਤਰ ਗਗਨ ਫੂਲ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੀਤ ਪ੍ਰਧਾਨ ਨੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਦੇ ਕਾਰਜਕਾਰਨੀ ਕਮੇਟੀ ਅਤੇ 52 ਮੈਂਬਰੀ ਗਰੁੱਪ ਵਿੱਚ ਜਿਹਨਾਂ ਜਿਹਨਾਂ ਨੇ ਆਪਣੀਆਂ ਆਪਣੀਆਂ ਵਧਾਈਆਂ ਦਿੱਤੀਆਂ, ਉਹਨਾਂ ਦਾ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਅਕਾਦਮੀ ਦੀ ਬਿਹਤਰੀ ਲਈ ਸਭਨਾਂ ਮੋਢੀ ਮੈਂਬਰਾਂ ਨੂੰ ਤਨ ਮਨ ਧਨ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ !
ਸੰਸਥਾਪਕ ਪ੍ਰਧਾਨ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ਨਵੇਂ ਸਾਲ ਦੇ ਆਗਮਨ ਤੇ ਸਮੂਹ ਕਾਰਜਕਾਰਨੀ ਕਮੇਟੀ ਅਹੁਦੇਦਾਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਫਰਵਰੀ ਵਿੱਚ ਕਰਾਉਣ ਵਾਲੇ ਤੀਜੇ ਸਲਾਨਾ ਸਥਾਪਨਾ ਦਿਵਸ ਅਤੇ ਸਨਮਾਨ ਸਮਾਰੋਹ ਲਈ ਹੁਣੇ ਤੋਂ ਹੀ ਕੋਸ਼ਿਸ਼ਾਂ ਆਰੰਭ ਕੀਤੀਆਂ ਜਾਣ ਅਤੇ ਇਸ 2024 ਨਵੇਂ ਸ਼ੁਭ ਸਾਲ ਵਿੱਚ ਅਕਾਦਮੀ ਦੇ ਹੋਰ ਵੀ ਵੱਖ-ਵੱਖ ਅਕਾਦਮਿਕ ਤੇ ਸਾਹਿਤਕ ਸਮਾਗਮ ਕੀਤੇ ਜਾਣ।
ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਮੁੱਖ ਸਰਪ੍ਰਸਤ ਤੇ ਸੰਸਥਾਪਕ ਪ੍ਰਧਾਨ ਵੱਲੋਂ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ
Leave a comment