ਬਠਿੰਡਾ, 10 ਮਈ: ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਹਲਕੇ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਬਠਿੰਡਾ ਜਸਪ੍ਰੀਤ ਸਿੰਘ ਕੋਲ ਜਮ੍ਹਾ ਕਰਵਾਏ।ਉਨ੍ਹਾਂ ਆਪਣੇ ਕਵਰਿੰਗ ਉਮੀਦਵਾਰ ਰਣਧੀਰ ਸਿੰਘ ‘ਧੀਰਾ ਖੁੱਡੀਆਂ’ ਨੂੰ ਬਣਾਇਆ ਹੈ। ਸ੍ਰੀ ਧੀਰਾ, ਗੁਰਮੀਤ ਸਿੰਘ ਖੁੱਡੀਆਂ ਦੇ ਭਤੀਜੇ ਹਨ ਅਤੇ ਉਨ੍ਹਾਂ ਵੀ ਅੱਜ ਹੀ ਆਪਣੇ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਹਲਕੇ ਦੇ ਬਹੁਤ ਸਾਰੇ ਵਿਧਾਇਕਾਂ ਸਮੇਤ ਪਾਰਟੀ ਦੇ ਮੁਕਾਮੀ ਆਗੂ ਅਤੇ ਵਰਕਰ ਵੱਡੀ ਤਾਦਾਦ ਵਿੱਚ ਹਾਜ਼ਰ ਸਨ।