ਆਪ ਉਮੀਦਵਾਰ ਨੂੰ ਲੋਕਾਂ ਚੰਗਾ ਹੁੰਗਾਰਾ ਮਿਲ ਰਿਹੈ : ਚੁਸਪਿੰਦਰਬੀਰ ਸਿੰਘ ਚਹਿਲ
ਭੀਖੀ, 28 ਮਈ
ਸਥਾਨਕ ਕਸਬੇ ’ਚ ਲੋਕ ਸਭਾ ਹਲਕਾ ਬਠਿੰਡਾ ਤੋਂ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੁਸਪਿੰਦਰਬੀਰ ਸਿੰਘ ਚਹਿਲ, ਸਮੂਹ ਅਹੁਦੇਦਾਰਾਂ, ਤੇ ਵਰਕਰਾਂ ਨੇ ਮਿਲਕੇ ਦੁਕਾਨਾਂ ਉਪਰ ਡੋਰ ਟੂ ਡੋਰ ਵੋਟਾਂ ਲਈ ਅਪੀਲ ਕੀਤੀ। ਇਸ ਦੌਰਾਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਆਪ ਦੀਆਂ ਨੀਤੀਆਂ ਤੋਂ ਲੋਕ ਬਹੁਤ ਖੁਸ਼ ਹਨ, ਜਿਸਦੇ ਸਦਕਾ ਲੋਕ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਨਾਲ ਜਿਤਾ ਲੋਕ ਸਭਾ ਭੇਜਣਗੇ। ਉਹਨਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਬਹੁਤ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਆਗੂ ਕੁਲਵੰਤ ਸਿੰਘ ਭੀਖੀ, ਪੱਪੀ ਸਿੰਘ, ਬਲਕਾਰ ਸਿੰਘ, ਛਿੰਦਾ ਭੀਖੀ, ਜਗਸੀਰ ਜੱਗੀ ਆਦਿ ਹਾਜ਼ਰ ਸਨ।