31 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਮੇਲਾ ਰੂਹਾਂ ਦਾ ਅੰਤਰ ਰਾਸ਼ਟਰੀ ਸਾਹਿਤਕ ਪਰਿਵਾਰ ਮੁੰਬਈ ਵੱਲੋਂ ਸਾਹਿਤਕ ਸਮਾਗਮ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਮਨਪ੍ਰੀਤ ਕੌਰ ਸੰਧੂ ਮੁੰਬਈ ਦੀ ਅਗਵਾਈ ਹੇਠ 29 ਮਾਰਚ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕਰਵਾਇਆ ਗਿਆ। ਇਸ ਮੌਕੇ ਗਾਇਕਾ ਕਿਰਨਾ ਖਾਨ ਦੇ ਨਵੇਂ ਗੀਤ ਬਠਿੰਡਾ ਕੁਈਨ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਸੋਹੇਲ ਪਠਾਣ ਜੰਮੂ, ਗੀਤਕਾਰ ਇੰਦਰ ਮਾਨ , ਕੈਮਰਾਮੈਨ ਨਛੱਤਰ ਗੋਨਿਆਣਾ, ਵੀਡੀਓ ਡਾਇਰੈਕਟਰ ਰਾਜਬਿੰਦਰ ਸ਼ਮੀਰ,ਐਡੀਟਿੰਗ ਬੀਕਾ ਮਨਹਾਰ ਹਨ। ਗਾਇਕਾ ਕਿਰਨਾ ਖਾਨ ਦਾ ਨਵਾਂ ਸੌਂਗ ਬਠਿੰਡਾ ਕੁਈਨ ਦਾ ਪੋਸਟਰ ਰਿਲੀਜ਼ ਕਰਨ ਸਮੇਂ ਗਾਇਕਾ ਕਿਰਨਾ ਖਾਨ,ਵੀਡੀਓ ਡਾਇਰੈਕਟਰ ਰਾਜਬਿੰਦਰ ਸ਼ਮੀਰ, ਕੈਮਰਾਮੈਨ ਨਛੱਤਰ ਗੋਨਿਆਣਾ, ਫਿਲਮ ਅਦਾਕਾਰਾ ਰਜ਼ੀਆ ਖਾਨ, ਗੀਤਕਾਰ ਜਸਵੰਤ ਬੋਪਾਰਾਏ ,ਦੀਪ ਲੁਧਿਆਣਵੀ ,ਸਿਮਰਪਾਲ ਕੌਰ, ਸੁਖਦੀਪ ਸਿੰਘ, ਮਨਪ੍ਰੀਤ ਸੰਧੂ ਮੁੰਬਈ ,ਡਾ, ਹਰਪ੍ਰੀਤ ਖਿਆਲਾ ਮੌਜੂਦ ਸਨ।