- ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਸੰਸਥਾਪਕ ਪ੍ਰਧਾਨ ਸਮੇਤ ਤਿੰਨ ਦਾ ਹੋਇਆ ਸਨਮਾਨ !!
- ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕੀਤੇ ਪੇਸ਼ !!!
26 ਜਨਵਰੀ (ਗਗਨਦੀਪ ਸਿੰਘ) ਤਲਵੰਡੀ ਸਾਬੋ: ਭਾਰਤ ਗਣਰਾਜ ਦੇ 75ਵੇਂ ਗਣਤੰਤਰ ਦਿਵਸ ਦੇ ਸਮਾਗਮਾਂ ਮੌਕੇ ਅੱਜ ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜ-ਕਰਤਾ ਸਾਹਿਤਕਾਰ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਨੇ ‘ਸੱਤ’ ਸ਼ਖਸ਼ੀਅਤਾਂ ਨੂੰ ਆਪਣੀ 19ਵੀਂ ਪੁਸਤਕ “ਸ਼ੇਖਪੁਰੀਏ ਦੇ ਸਲੋਕ” ਭੇਂਟ ਕਰਦਿਆਂ ਪਿਛਲੇ 17 ਸਾਲਾਂ ਤੋਂ ਹਰ ਸਾਲ ਆਈ ਨਵੀਂ ਪੁਸਤਕ ਨੂੰ 26 ਜਨਵਰੀ ਅਤੇ 15 ਅਗਸਤ ਦੇ ਸਮਾਗਮਾਂ ਵਿੱਚ ਭੇਂਟ ਕਰਦੇ ਆਉਂਦੀ ਪਿਰਤ ਨੂੰ ਜਾਰੀ ਰੱਖਿਆ ! ਅੱਜ ਦੇ ਸਮਾਗਮਾਂ ਦੇ ਮੁੱਖ ਮਹਿਮਾਨ ਸਰਦਾਰ ਹਰਜਿੰਦਰ ਸਿੰਘ ਜੱਸਲ ਪੀਸੀਐਸ ਐਸਡੀਐਮ ਤਲਵੰਡੀ ਸਾਬੋ, ਰਣਵੀਰ ਸਿੰਘ ਤਹਿਸੀਲਦਾਰ, ਜੱਜ ਸਾਹਿਬ ਸ਼੍ਰੀ ਸੁਧੀਰ ਕੁਮਾਰ, ਡੀਐਸਪੀ ਸ੍ਰੀ ਰਜੇਸ਼ ਸਨੇਹੀ ਦੱਤਾ, ਬੀਡੀਪੀਓ ਮੇਜਰ ਸਿੰਘ ਧਾਲੀਵਾਲ, ਈਓ ਨਗਰ ਕੌਂਸਲ ਵਿਪਨ ਕੁਮਾਰ, ਦਸ਼ਮੇਸ਼ ਸਕੂਲ ਦੇ ਪ੍ਰਿੰਸੀਪਲ ਸਾਨੀਆ ਕਾਮਰਾ ‘ਸੱਤ ਸ਼ਖਸ਼ੀਅਤਾਂ’ ਨੂੰ ਪੁਸਤਕ ਭੇਂਟ ਕੀਤੀ ਗਈ ! ਇਸ ਸਮਾਗਮ ਵਿੱਚ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਦੇ ਸੰਸਥਾਪਕ ਪ੍ਰਧਾਨ ਡਾ ਹਰਗੋਬਿੰਦ ਸਿੰਘ ਸ਼ੇਖਪੁਰੀਆ, ਪ੍ਰੈਸ ਸਕੱਤਰ ਗੁਰਜੰਟ ਸਿੰਘ ਸੋਹਲ ਪੱਤਰਕਾਰ, ਅਤੇ ਕਾਰਜਕਾਰਨੀ ਮੈਂਬਰ ਪਰਮਪ੍ਰੀਤ ਕੌਰ ਬਠਿੰਡਾ ਜਿਹਨਾਂ ਨੇ ਵੀ ਛੇ ਪੁਸਤਕਾਂ ਦਾ ਸੈੱਟ ਭੇਂਟ ਕੀਤਾ, ਨੂੰ ਮਾਨਯੋਗ ਐਸਡੀਐਮ ਹਰਜਿੰਦਰ ਸਿੰਘ ਜੱਸਲ ਨੇ ਸਨਮਾਨਿਤ ਕੀਤਾ ! ਇਸ ਮੌਕੇ 75ਵੇਂ ਗਣਤੰਤਰਤਾ ਦਿਵਸ ਸ੍ਰੀ ਦਸ਼ਮੇਸ਼ ਸਕੂਲ ਦੇ ਵਿਹੜੇ ਧੂਮ ਧਾਮ ਨਾਲ ਮਨਾਏ ਗਏ ਜਿੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਥਾਨਕ ਉਪ ਮੰਡਲ ਮੈਜਿਸਟਰੇਟ ਹਰਜਿੰਦਰ ਸਿੰਘ ਜੱਸਲ ਪੀਸੀਐਸ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪੰਜਾਬ ਪੁਲਿਸ, ਸਕਾਊਟਸ ਗਾਈਡ ਤੇ ਵੱਖ-ਵੱਖ ਸਕੂਲਾਂ ਦੀਆਂ ਟੁਕੜੀਆਂ ਤੋਂ ਸਲਾਮੀ ਲਈ ! ਵੱਖ ਵੱਖ ਸਕੂਲਾਂ ਦੇ ਬੱਚੇ ਬੱਚੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਜਿਹਨਾਂ ਨੂੰ ਉਹਨਾਂ ਦੇ ਕੋਚਿੰਗ ਇੰਚਾਰਜਾਂ ਤੇ ਸਕੂਲ ਮੁਖੀਆਂ ਸਮੇਤ ਸਨਮਾਨਿਤ ਕੀਤਾ ਗਿਆ ! ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਅਤੇ ਵੱਖ ਵੱਖ ਖਿੱਤੇ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ ! ਇਸ ਸਮਾਗਮ ਦਾ ਸਟੇਜ ਸੰਚਾਲਨ ਮਾ ਬੂਟਾ ਸਿੰਘ ਤੇ ਮਾ ਰੇਵਤੀ ਪ੍ਰਸ਼ਾਦ ਸ਼ਰਮਾ ਨੇ ਬਾਖੂਬੀ ਕੀਤਾ ਜਦੋਂ ਕਿ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਗਣ ਅਤੇ ਮੁਲਾਜ਼ਮ ਤਬਕੇ ਤੋਂ ਇਲਾਵਾ ਅਧਿਆਪਕ ਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ।