26 ਜਨਵਰੀ (ਗਗਨਦੀਪ ਸਿੰਘ) ਰਾਮਪੁਰਾ ਫੂਲ: ਪੰਜਾਬ ਸਰਕਾਰ ਵੱਲੋਂ ਗਣਤੰਤਰਤਾ ਦਿਵਸ ਮੌਕੇ ਤਹਿਸੀਲ ਰਾਮਪੁਰਾ ਫੂਲ ਦੇ ਕਰਵਾਏ ਗਏ ਸਮਾਰੋਹ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲ ਟਾਊਨ ਲੜਕੇ ਦੇ ਲੈਕਚਰਾਰ ਸ੍ਰੀ ਗੁਰਮੇਲ ਸਿੰਘ ਨੂੰ ਮਾਨਯੋਗ ਉਪ ਮੰਡਲ ਮੈਜਿਸਟਰੇਟ ਰਾਮਪੁਰਾ ਫੂਲ ਸ੍ਰੀਮਤੀ ਬਲਜੀਤ ਕੌਰ, (ਪੀ.ਸੀ.ਐਸ.) ਅਤੇ ਬਲਾਕ ਨੋਡਲ ਅਫ਼ਸਰ, ਰਾਮਪੁਰਾ ਫੂਲ ਸ੍ਰੀ ਚਮਕੌਰ ਸਿੰਘ ਵੱਲੋਂ ਬਲਾਕ ਪੱਧਰੀ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਿਊਟਰ ਅਧਿਆਪਕ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਇਹਨਾਂ ਨੂੰ ਇਹ ਪ੍ਰਸੰਸਾ ਪੱਤਰ ਆਪਣੇ ਡਿਊਟੀ ਸਮੇਂ ਦੌਰਾਨ ਅਤੇ ਸਕੂਲ ਸਮੇਂ ਤੋਂ ਬਾਅਦ ਵਿਦਿਅਕ ਖੇਤਰ ਅਤੇ ਸਮਾਜਿਕ ਖੇਤਰ ਵਿੱਚ ਪਾਏ ਗਏ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ਹੈ। ਇਹਨਾਂ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ, ਸਕੂਲ ਨੂੰ ਦਾਨ ਦੇਣਾ ਅਤੇ ਦਾਨੀ ਸੱਜਣਾਂ ਨੂੰ ਪ੍ਰੇਰਿਤ ਕਰਕੇ ਸਕੂਲ ਲਈ ਦਾਨ ਲੈਣਾ ਜ਼ਿਕਰਯੋਗ ਪ੍ਰਾਪਤੀਆਂ ਹਨ। ਇਨ੍ਹਾਂ ਨੂੰ ਇਹ ਪ੍ਰਸੰਸਾ ਪੱਤਰ ਮਿਲਣ ਤੇ ਸਕੂਲ ਦੇ ਪ੍ਰਿੰਸੀਪਲ ਇੰਚਾਰਜ ਸ਼੍ਰੀਮਤੀ ਰਵਿੰਦਰ ਕੌਰ, ਸਮੂਹ ਸਟਾਫ਼ ਮੈਂਬਰ, ਚੇਅਰਮੈਨ ਐਸ.ਐਮ.ਸੀ. ਸ੍ਰੀ ਮੋਹਨ ਸਿੰਘ, ਸਮੂਹ ਐਸ.ਐਮ.ਸੀ. ਕਮੇਟੀ ਅਤੇ ਸਮੂਹ ਅਹੁਦੇਦਾਰ ਤਰਕਸ਼ੀਲ ਸੁਸਾਇਟੀ ਰਾਮਪੁਰਾ ਫੂਲ ਨੇ ਉਨ੍ਹਾਂ ਨੂੰ ਇਸ ਪ੍ਰਸੰਸਾ ਪੱਤਰ ਲਈ ਵਧਾਈ ਦਿੱਤੀ ਹੈ ਅਤੇ ਖੁਸੀ ਦਾ ਇਜ਼ਹਾਰ ਕੀਤਾ ਹੈ