06 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਅਸਪਾਲ ਕੋਠੇ ਵਿਖੇ ਖੇਤਾਂ ਵਿਚਕਾਰ ਦੀ ਰੇਲਵੇ ਲਾਇਨ ਨਿਕਲਣ ਕਾਰਨ ਅੱਗੇ ਲਗਦੇ ਖੇਤਾਂ ਦਾ ਰਾਹ ਲਗਭਗ ਬੰਦ ਹੋਣ ਕਰਕੇ ਕਿਸਾਨਾਂ ਦਾ ਥਰਮਲ ਪਲਾਂਟ ਬਣਾਂਵਾਲੀ ਨਾਲ ਪਿਛਲੇ ਲੰਬੇ ਸਮੇਂ ਤੋਂ ਮਸਲਾ ਉਲਝ ਰਿਹਾ ਹੈ,ਡੀ.ਸੀ.ਮਾਨਸਾ ਤੇ ਐਸ.ਡੀ.ਐਮ ਮਾਨਸਾ ਨਾਲ ਮੀਟਿੰਗ ਉਪਰੰਤ ਵੀ ਕੋਈ ਸਾਰਥਕ ਹੱਲ ਨਹੀਂ ਨਿਕਲ ਸਕਿਆ I ਪਰਸੋਂ ਕੰਨਗੋ ਤੇ ਕੱਲ ਤਹਿਸੀਲਦਾਰ ਮੌਕਾ ਦੇਖਕੇ ਆਏ ਸਨ,ਮਸਲਾ ਜਿਉ ਦਾ ਤਿਉਂ ਲਟਕ ਰਿਹਾ ,ਅੱਜ ਪੰਜਾਬ ਕਿਸਾਨ ਯੂਨੀਅਨ ਦੇ ਜਿਲਾ ਪਰਧਾਨ ਰਾਮਫਲ ਸਿੰਘ ਚੱਕ ਅਲੀਸੇਰ,ਜਰਨਲ ਸਕੱਤਰ ਪੰਜਾਬ ਸਿੰਘ ਅਕਲੀਆ ਦੀ ਅਗਵਾਹੀ ਹੇਠ ਜਿਲੇ ਦੀ ਟੀਮ ਵੱਲੋਂ 6,7 ਟਰੈਕਟਰਾਂ ਰਾਹੀਂ ਰੇਲਵੇ ਲਾਇਨ ਉਪਰ ਦੀ ਰਸਤਾ ਬਣਾਇਆ ਜਾ ਰਿਹਾ ਹੈ,ਪਰੈਸ ਨੂੰ ਜਾਣਕਾਰੀ ਦਿੰਦਿਆਂ ਪਰੈਸਸਕੱਤਰ. ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਲਗਭਗ 10 -12 ਕਿਸਾਨ ਪਰਿਵਾਰ ਜੋ ਖੇਤਾਂ ਨੂੰ ਰਸਤਾ ਨਾਂ ਮਿਲਣ ਕਾਰਨ 10 ਕਿਲੋਮੀਟਰ ਦੀ ਉਪਰ ਦੀ ਦੂਰੀ ਤਹਿ ਕਰਕੇ ਖੇਤ ਆਉਣ ਜਾਣ ਕਰਦੈ ਹਨ,ਜਿਸ ਨਾਲ ਉਹਨਾਂ ਦਾ ਰੋਜਾਨਾਂ ਆਰਥਿਕ ਨੁਕਸਾਨ ਹੋ ਰਿਹਾ ਹੈ, ਕਿਸਾਨ ਖੇਤਾਂ ਵਿੱਚ ਖੜੀ ਮੱਕ ਦੀ ਫਸਲ ਕੱਟਣ ਅਤੇ ਜੀਰੀ ਲਾਉਣ ਦਾ ਕੰਮ ਰੁਕਣ ਕਾਰਨ ਪਰੇਸਾਨ ਹਨ I ਅੱਜ ਪ੍ਰਸਾਸਨ ਮੌਕੇ ਤੇ ਨਹੀ ਪਹੁੰਚਿਆਂ ਅਤੇ ਜੱਥੇਬੰਦੀ ਨੇ ਪਰਸਾਸਨ ਦੀ ਬੇਰੁਖੀ ਤੇ ਤਸੱਲੀਬਖਸ਼ ਜੁਆਬ ਨਾ ਦੇਣ ਕਾਰਨ ਜਮੀਨ ਨੂੰ ਰਾਹ ਖੁਦ ਕੱਢਣ ਦਾ ਫੈਸਲਾ ਲਿਆ,ਜੱਥੇਬੰਦੀ ਦੇ ਫੈਸਲੇ ਮੁਤਾਬਿਕ ਜੇਕਰ ਸੱਦਾ ਸਿੰਘ ਵਾਲਾ ਤੋਂ ਬਣਾਂਵਾਲੀ ਤੱਕ ਜਮੀਨ ਨੂੰ ਰਾਹ ਦਿਵਾਉਣ ਵਿੱਚ ਪ੍ਰਸਾਸਨ ਨਾਕਾਮਯਾਬ ਰਹਿੰਦਾ ਹੈ ਤਾਂ ਰੇਲਵੇ ਲਾਇਨ ਦੇ ਉਪਰ ਦੀ ਰਾਹ ਬਣਾਇਆ ਜਾਵੇਗਾ I. ਇਸ ਸਮੇਂ ਕਿਸਾਨ ਆਗੂ ਹਰਜਿੰਦਰ ਮਾਨਸਾਹੀਆ,ਕਪੂਰ ਸਿੰਘ,ਮਨਜੀਤ ਸਿੰਘ ਸੋਢੀ,ਬੀਰੀ ਮਾਨ,ਦਰਸਨ ਸਿੰਘ ਮੰਘਾਣੀਆਂ,ਗੁਰਜੰਟ ਸਿੰਘ ਚੱਕ ਅਲੀਸੇਰ,ਕਾਹਨਾ ਸਿੰਘ ਬੁਰਜ ਹਰੀ,ਰਾਜੂ ਸਿੰਘ ਸਰਪੰਚ ਅਸਪਾਲ ਕੋਠੇ,ਅਵਤਾਰ ਸਿੰਘ ਨੰਬਰਦਾਰ,ਕਰਨੈਲ ਸਿੰਘ ਮਾਨਸਾ,ਕਾਕਾ ਸਿੰਘ,ਮਨਜੀਤ ਸਿੰਘ ਔਲਖ ਤੋਂ ਇਲਾਵਾ ਬੁਢਲਾਡਾ ਬਲਾਕ ਆਗੂ ਹਾਜਿਰ ਸਨ I