ਮਾਨਸਾ, 06 ਸਤੰਬਰ:
ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਬਲਾਕ ਪੱਧਰੀ ਖੇਡਾਂ ਦੇ ਛੇੇਵੇ ਦਿਨ ਵੱਖ ਵੱਖ ਬਲਾਕਾਂ ਦੇ ਅੰਡਰ-21 ਅਤੇ ਇਸ ਤੋੋਂ ਉਪਰ ਉਮਰ ਵਰਗ ਦੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਭੀਖੀ ਕਬੱਡੀ ਨੈਸ਼ਨਲ ਸਟਾਇਲ ਲੜਕਿਆਂ ਦੇ ਮੁਕਾਬਲਿਆਂ ਵਿਚ ਪਿੰਡ ਕੋੋਟੜਾ ਕਲਾਂ ਨੇ ਪਹਿਲਾ ਅਤੇ ਨੈਸ਼ਨਲ ਕਾਲਜ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਸਰਦੂਲਗੜ੍ਹ ਕਬੱਡੀ (ਨੈਸ਼ਨਲ ਸਟਾਇਲ) ਲੜਕਿਆਂ ਵਿਚ ਪਿੰਡ ਕਰੰਡੀ ਨੇ ਪਹਿਲਾ ਸਥਾਨ ਅਤੇ ਖੈਰਾ ਖੁਰਦ ਨੇ ਦੂਜਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਬਲਾਕ ਮਾਨਸਾ ਕਬੱਡੀ (ਨੈਸ਼ਨਲ ਸਟਾਇਲ ) ਦੇ ਮੁਕਾਬਲਿਆਂ ਵਿਚ ਪਿੰਡ ਘਰਾਂਗਣਾ (ਏ) ਦੀ ਟੀਮ ਨੇ ਪਹਿਲਾ ਅਤੇ ਪਿੰਡ ਮੂਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਮੁਕਾਬਲੇ ਵਿਚ ਪਿੰਡ ਘਰਾਂਗਣਾ ਦੀ (ਬੀ) ਟੀਮ ਨੇ ਪਹਿਲਾ ਅਤੇ ਪਿੰਡ ਮਾਨਬੀਬੜੀਆ ਨੇ ਦੂਜਾ ਸਥਾਨ ਹਾਸਿਲ ਕੀਤਾ।
ਖੇਡਾਂ ਵਤਨ ਪੰਜਾਬ ਦੀਆਂ ਦੇ ਛੇਵੇਂ ਦਿਨ ਕਬੱਡੀ ਦੇ ਦਿਲ ਖਿੱਚਵੇਂ ਮੁਕਾਬਲੇ ਹੋਏ
Leave a comment