ਸੂਬੇ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਪੰਜਾਬ ਨੂੰ ਖੇਡਾਂ ਵਿਚ ਮੌਹਰੀ ਬਣਾਉਣ ਲਈ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ਦੇ ਮਾਨਸਾ ਜਿਲ੍ਹੇ ਦੇ ਬਲਾਕ-ਭੀਖੀ ਦੇ ਮੁਕਾਬਲੇ ਜੋ ਕਿ ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਵਿਖੇ ਡੀ.ਐਸ.ਓ. ਨਵਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ ਦੂਜੇ ਦਿਨ ਖਾਸ ਤੌਰ ਤੇ ਮੁੰਡਿਆਂ ਦੇ ਅੰਡਰ 14 ਸਾਲਾਂ ਮੁਕਾਬਲੇ ਕਰਵਾਏ ਗਏ। ਅੱਜ ਦੇ ਮੁਕਾਬਲਿਆਂ ਨੂੰ ਡੀ.ਐਸ.ਪੀ ਇੰਸ਼ਾਨ ਸਿੰਗਲਾ ਨੇ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਟੀਮਾ ਨਾਲ ਜਾਣ-ਪਛਾਣ ਕੀਤੀ ਅਤੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਂ. ਕੁਲਵਿੰਦਰ ਸਿੰਘ ਵੱਲੋਂ ਉਹਨਾਂ ਦਾ ਕਾਲਜ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆਂ । ਇਸ ਮੌਕੇ ਰੌਇਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਵਿਭਾਗੀ-ਮੁਖੀ ਅਸਿ.ਪ੍ਰੋ.ਹਰਵਿੰਦਰ ਸਿੰਘ ਨੇ ਜਾਂਣਕਾਰੀ ਦਿੰਦੇ ਹੋਏ ਦੱਸਿਆਂ ਕਿ ਅੱਜ ਕੇਵਲ ਮੁੰਡਿਆਂ ਦੇ ਖੋ-ਖੋ, ਕਬੱਡੀ(ਨੈਸ਼ਨਲ ਸਟਾਇਲ) ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਵਿੱਚ ਖੋ-ਖੋ ਲੜਕਿਆਂ ਅੰਡਰ 14 ਸਾਲਾਂ ਵਿੱਚੋਂ ਪਹਿਲਾ ਸਥਾਨ ਹੀਰੋਂ ਕਲਾਂ, ਦੂਜਾ ਸਥਾਨ ਅਤਲਾ ਖੁਰਦ ਅਤੇ ਤੀਸਰਾਂ ਸਥਾਨ ਖੀਵਾ ਕਲਾਂ ਨੇ ਹਾਸ਼ਲ ਕੀਤਾ। ਇਸ ਪ੍ਰਕਾਰ ਅਥਲੈਟਿਕਸ ਲੜਕਿਆਂ ਅੰਡਰ 14 ਸਾਲਾਂ ਵਿੱਚੋਂ 60 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਦਵਿੰਦਰ ਸਿੰਘ ਸਮਾਓ, ਦੂਜਾ ਸਥਾਨ ਬਰਨੂਰਦੀਪ ਸਿੰਘ ਪਬਲਿਕ ਸਕੂਲ ਫਫੜੇ ਭਾਈਕੇ ਨੇ ਹਾਸ਼ਲ ਕੀਤਾ। ਇਸ ਪ੍ਰਕਾਰ 600 ਮੀਟਰ ਵਿੱਚੋਂ ਸਨੀ ਸਿੰਘ ਢੈਪਈ ਨੇ ਪਹਿਲਾ ਅਤੇ ਮਨਦੀਪ ਸਿੰਘ ਢੈਪਈ ਨੇ ਦੂਜਾ ਸਥਾਨ ਹਾਸ਼ਲ ਕੀਤਾ । ਸਾੱਟ ਪੁੱਟ ਵਿੱਚੋਂ ਕਰਨਵੀਰ ਸਿੰਘ ਅਕਲੀਆਂ ਨੇ ਪਹਿਲਾ ਸਥਾਨ ਕੁਲਜੀਤ ਸਿੰਘ ਸਮਾਓ ਨੇ ਦੂਜਾ ਸਥਾਨ ਹਾਸ਼ਲ ਕੀਤਾ। ਇਸੇ ਪ੍ਰਕਾਰ ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਸਾਲਾਂ ਵਿੱਚੋਂ ਪਹਿਲਾ ਸਥਾਨ ਕੋਟੜਾ ਕਲਾਂ, ਦੂਜਾ ਸਥਾਨ ਫਰਵਾਹੀ ਅਤੇ ਤੀਜਾ ਸਥਾਨ ਧਲੇਵਾਂ ਨੇ ਹਾਸ਼ਿਲ ਕੀਤਾ। ਇਸ ਮੌਕੇ ਹਰਦੀਪ ਕੌਰ (ਕਰਾਟੇ ਕੋਚ), ਜਿਲ੍ਹਾ ਕੋਚ, ਬਲਾਕ ਭੀਖੀ ਦੇ ਇੰਚਾਰਜ ਮੈਡਮ ਸ਼ਾਲੂ ਸ਼ਰਮਾ ਅਤੇ ਕਾਲਜ ਦੇ ਡੀਨ (ਓਪਰੇਸ਼ਨਜ਼) ਪ੍ਰੋ. ਸੁਰਜਨ ਸਿੰਘ, ਡਾ. ਭੁਪਿੰਦਰ ਸਿੰਘ, ਪ੍ਰੋ. ਜਸਵਿੰਦਰ ਸਿੰਘ ਆਦਿ ਹਾਜਿਰ ਸਨ। ਇਸ ਮੌਕੇ ਖਿਡਾਰੀਆਂ ਲਈ ਪ੍ਰਸ਼ਾਸ਼ਨ ਵੱਲੋਂ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਅਤੇ ਖਿਡਾਰੀਆਂ ਨੂੰ ਖਾਸ ਤੌਰ ਤੇ ਫਲ-ਫਰੂਟ ਵੰਡੇ ਗਏ।