ਵਿਦਿਆਰਥੀ ਜੀਵਨ ਵਿੱਚ ਹੀ ਨਹੀਂ ਆਮ ਮਨੁੱਖ ਦੇ ਜੀਵਨ ਵਿੱਚ ਵੀ ਬੜਾ ਮਹੱਤਵ ਹੈ। ਖੇਡਾਂ ਸਾਨੂੰ ਤੰਦਰੁਸਤ ਬਣਾਉਣ ਦੇ ਨਾਲ ਨਾਲ ਸਾਡੀ ਸ਼ਖਸ਼ੀਅਤ ਨੂੰ ਵੀ ਨਿਖਾਰਦੀਆਂ ਹਨ। ਖੇਡਾਂ ਸਾਡੇ ਮਨ ਪ੍ਰਚਾਵੇ ਦਾ ਇੱਕ ਵਧੀਆ ਸਾਧਨ ਹਨ। ਖੇਡਾਂ ਰਾਹੀਂ ਅਸੀਂ ਆਪਣੇ ਵਿਹਲੇ ਸਮੇਂ ਦੀ ਯੋਗ ਵਰਤੋ ਕਰ ਸਕਦੇ ਹਾਂ।
ਖੇਡਾਂ ਰਾਹੀਂ ਅਸੀਂ ਮਿਲਵਰਤਨ, ਹਿੰਮਤ,ਦਲੇਰੀ, ਸਹਿਯੋਗ,ਸ਼ਹਿਨਸ਼ੀਲਤਾ,ਆਪਸੀ ਪਿਆਰ ਅਤੇ ਸਬਰ ਵਿੱਚ ਰਹਿਣਾ ਸਿੱਖਦੇ ਹਾਂ। ਇਸ ਦੇ ਨਾਲ ਨਾਲ ਸਾਡੇ ਅੰਦਰ ਅਨੁਸ਼ਾਸਨ ਦੀ ਭਾਵਨਾ ਪੈਦਾ ਹੁੰਦੀ ਹੈ। ਟੀਮ ਵਾਲੀਆਂ ਖੇਡਾਂ ਸਾਡੇ ਵਿੱਚ ਇੱਕਜੁੱਟਤਾ ਦੀ ਭਾਵਨਾ ਪੈਦਾ ਕਰਦੀਆਂ ਹਨ। ਜਦੋਂ ਇੱਕ ਹਾਰੀ ਹੋਈ ਟੀਮ ਦੇ ਖਿਡਾਰੀ ਜਿੱਤੀ ਹੋਈ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਸ਼ਾਬਾਸ਼ ਤੇ ਵਧਾਈ ਦਿੰਦੇ ਹਨ ਤਾਂ ਉਦੋਂ ਉਹਨਾਂ ਦੀ ਸਹਿਣਸ਼ੀਲਤਾ,ਸਬਰ ਅਤੇ ਹਾਰ ਨੂੰ ਕਬੂਲਣ ਦੀ ਭਾਵਨਾ ਪਰਖੀ ਜਾਂਦੀ ਹੈ।
ਖੇਡਾਂ ਸਾਡਾ ਸਰਵਪੱਖੀ ਵਿਕਾਸ ਕਰਦੀਆਂ ਹਨ। ਸਾਡਾ ਸਰੀਰਕ ਅਤੇ ਮਾਨਸਿਕ ਪੱਖ ਬਹੁਤ ਮੌਜੂਦ ਹੁੰਦਾ ਹੈ ਜਦੋਂ ਕੋਈ ਖਿਡਾਰੀ ਦੂਰ ਦੁਰਾਡੇ ਖੇਡਣ ਜਾਂਦੇ ਹਨ ਤਾਂ ਉਹ ਉਥੋਂ ਬਾਰੇ ਬਹੁਤ ਕੁਝ ਸਿੱਖਦੇ ਹਨ ਖੇਡਾਂ ਸਾਡੇ ਅੰਦਰ ਅੱਗੇ ਵਧਣ ਅਤੇ ਜਿੱਤ ਪ੍ਰਾਪਤ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਖੇਡਣ ਨਾਲ ਸਰੀਰ ਅਰੋਗ ਰਹਿੰਦਾ ਹੈ ਦਿਮਾਗੀ ਸ਼ਕਤੀ ਵਧਦੀ ਹੈ ਅਸੀਂ ਇੱਕ ਦੂਜੇ ਦੀ ਸਹਾਇਤਾ ਕਰਨੀ,ਧੋਖਾ ਨਾ ਕਰਨਾ,ਹੁਕਮ ਮੰਨਣਾ ਅਤੇ ਨਿਯਮਾਂ ਦੀ ਪਾਲਣਾ ਕਰਨੀ ਸਿੱਖਦੇ ਹਾਂ। ਹਾਰ ਜਾਣ ਤੇ ਵੀ ਅਸੀਂ ਜਿੱਤ ਦੀ ਆਸ ਨਹੀਂ ਛੱਡਦੇ।
ਜਿਹੜੇ ਵਿਦਿਆਰਥੀ ਜਾਂ ਲੋਕ ਖੇਡਾਂ ਵਿੱਚ ਭਾਗ ਨਹੀਂ ਲੈਂਦੇ ਉਹ ਸਰੀਰਕ ਅਤੇ ਮਾਨਸਿਕ ਪੱਖ ਤੋਂ ਕਮਜ਼ੋਰ ਹੋ ਜਾਂਦੇ ਹਨ। ਜਿਸ ਕਾਰਨ ਉਹ ਬਾਕੀ ਵਿਦਿਆਰਥੀਆਂ ਤੇ ਬਾਕੀ ਲੋਕਾਂ ਨਾਲੋਂ ਹਰ ਖੇਤਰ ਵਿੱਚ ਪਿੱਛੇ ਰਹਿ ਜਾਂਦੇ ਹਨ। ਖੇਡਾਂ ਸਾਡਾ ਮਾਣ -ਸਨਮਾਨ ਵਧਾਉਂਦੀਆਂ ਹਨ। ਜਿੱਤ ਦੀ ਖੁਸ਼ੀ ਸਾਡੇ ਸਾਡੇ ਚਿਹਰੇ ਤੇ ਰੌਣਕ ਲਿਆ ਦਿੰਦੀ ਹੈ। ਜਿਸ ਨਾਲ ਸਾਡੇ ਮਾਪਿਆਂ,ਅਧਿਆਪਕਾਂ,ਸਕੂਲ ਅਤੇ ਪਿੰਡ ਦਾ ਨਾਮ ਰੋਸ਼ਨ ਹੁੰਦਾ ਹੈ।
ਅੰਤ ਵਿੱਚ ਮੇਰਾ ਇਹੀ ਕਹਿਣਾ ਹੈ ਕਿ ਹਰ ਵਿਦਿਆਰਥੀ ਅਤੇ ਹਰ ਵਿਅਕਤੀ ਖੇਡਾਂ ਵਿੱਚ ਭਾਗ ਲਵੇ, ਖੇਡਾਂ ਦੇ ਮਹੱਤਵ ਨੂੰ ਪਛਾਣੇ ਅਤੇ ਖੇਡਾਂ ਰਾਹੀਂ ਆਪਣਾ, ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇ।
ਜੈਸਮੀਨ ਕੌਰ
ਜਮਾਤ ਪੰਜਵੀਂ ਏ
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ