03 ਜਨਵਰੀ (ਗਗਨਦੀਪ ਸਿੰਘ) ਰਾਮਪੁਰਾ ਫੂਲ: ਬੀਤੇ ਦਿਨੀਂ ਗਾਇਕ ਅਮਨ ਜੀ ਨਾਲ ਗੱਲਬਾਤ ਹੋਈ ਤਾ ਉਹਨਾਂ ਨੇ ਦੱਸਿਆ ਕਿ ਸਾਹਿਜ ਪੱਕੇ ਸੋ ਮਿੱਠਾ ਹੋਵੇ! ਅਮਨ ਜੀ ਨੇ ਆਪਣੇ ਚਾਉਣ ਵਾਲਿਆਂ ਨੂੰ ਨਵੇ ਸਾਲ 2024 ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਉਹ ਹੁਣ ਦੋ ਗੀਤ ਲੈ ਕੇ ਆ ਰਿਹਾ ਨਵੇ ਨਕੋਰ ਇੱਕ ਗੀਤ ਸੋਲੋ ਜੋ ਕਿ ਗੀਤਕਾਰ ਬੋਹੜ ਪਥਰਾਲਾ ਜੀ ਨੇ ਬਹੁਤ ਹੀ ਨਵੇਲੇ ਢੰਗ ਨਾਲ ਲਿਖਿਆ ਹੋਇਆ ਹੈ ਅਤੇ ਦੂਜਾ ਦੋਗਾਣਾ ਗੀਤ ਸਰਪੰਚੀ 2024 ਦੀਆਂ ਵੋਟਾਂ ਦੇ ਟਾਇਮ ਰੀਲੀਜ ਕੀਤਾ ਜਾਣਾ ਹੈ।
ਅਮਨ ਜੀ ਨੇ ਕਿਹਾ ਕਿ ਸਰੋਤਿਆਂ ਨੇ ਜਿਮੇ ਮੇਰੇ ਪਹਿਲਾ ਵਾਲੇ ਗੀਤਾ ਨੂੰ ਪਿਆਰ ਦਿੱਤਾ ਓਸੇ ਤਰ੍ਹਾਂ ਇਹਨਾਂ ਗੀਤਾ ਨੂੰ ਵੀ ਮਣਾਂ ਮੂੰਹੀ ਪਿਆਰ ਮਿਲੂਗਾ।
ਅੰਤ ਵਿੱਚ ਅਮਨ ਜੀ ਨੇ ਗੱਲਬਾਤ ਮੁਕਾਉਂਦੇ ਹੋਏ ਆਖਿਆ ਕਿ ਮੈਨੂੰ ਜੀਰੋ ਤੋ ਹੀਰੋ ਬਣਾਉਣ ਵਾਲੇ ਮੇਰੇ ਭਰਾਵਾਂ ਦਾ ਸਦਾ ਰਿਣੀ ਰਹਾਂਗਾ।
ਖਾਸ ਮੁਲਾਕਾਤ — ਗਾਇਕ ਅਮਨ ਨਾਲ
Leave a comment