ਡਾ ਹਰੀ ਸਿੰਘ ਜਾਚਕ ਅਤੇ ਹੋਰ ਕਵੀ ਸਾਹਿਬਾਨ ਨੂੰ ਸਨਮਾਨਿਤ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਹੈਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਮਾਤਾ ਵਿਪਨਪਰੀਤ ਕੌਰ
ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਹੈਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਮਾਤਾ ਵਿਪਨਪਰੀਤ ਕੌਰ ਜੀ ਨੂੰ ‘ਵਿਰਸੇ ਦੀ ਖੁਸ਼ਬੋ’ ਕੁਲਦੀਪ ਕੌਰ ਦੀਪ ਲੁਧਿਆਣਵੀ ਤੇ ਡਾ ਹਰੀ ਸਿੰਘ ਜਾਚਕ ਅਤੇ ਹਰਭਜਨ ਸਿੰਘ ਸਾਜਨ ਦੀ ਪੁਸਤਕ ਜਤਿੰਦਰ ਕੌਰ ਅਨੰਦਪੁਰੀ ਅਤੇ ਹੋਰ ਕਵੀ ਸਾਹਿਬਾਨ ਭੇਟ ਕਰਦੇ ਹੋਏ
14 ਅਪ੍ਰੈਲ (ਗਗਨਦੀਪ ਸਿੰਘ) ਦੇਸ ਪੰਜਾਬ ਬਿਊਰੋ: ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮਾਂ ਦੀ ਲੜੀ ਵਿੱਚ ਰਾਤ 9 ਵਜੇ ਤੋਂ 12 ਵਜੇ ਤੱਕ ਮਹਾਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀ ਤੇ ਸੰਗੀਤਕਾਰਾਂ ਅਵਤਾਰ ਸਿੰਘ ਤਾਰੀ, ਬਲਬੀਰ ਸਿੰਘ ਬੱਲ,ਡਾ ਹਰੀ ਸਿੰਘ ਜਾਚਕ, ਜਤਿੰਦਰ ਕੌਰ ਅਨੰਦਪੁਰੀ,ਸੁਲੱਖਣ ਸਿੰਘ ਨਿਰਾਲਾ, ਚੈਨ ਸਿੰਘ ਚੱਕਰਵਰਤੀ, ਕੁਲਦੀਪ ਕੌਰ ਦੀਪ ਲੁਧਿਆਣਵੀ, ਪਰਮਜੀਤ ਕੌਰ ਮਹਿਕ, ਕੰਵਲਜੀਤ ਕੌਰ,ਸੁਖਜੀਵਨ ਸਿੰਘ ਸਫ਼ਰੀ, ਪਰੋ ਦਲਬੀਰ ਸਿੰਘ ਰਿਆੜ ਅਤੇ ਹੋਰ ਕਵੀ ਸਾਹਿਬਾਨ ਨੇ ਭਾਗ ਲਿਆ। ਡਾ ਹਰੀ ਸਿੰਘ ਜਾਚਕ ਨੇ ਸਟੇਜ ਦੀ ਬਾਖੂਬੀ ਸੇਵਾ ਨਿਭਾਈ।ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਕਵੀ ਸਾਹਿਬਾਨ ਤੋਂ ਖਾਲਸਾ ਪੰਥ ਦੀ ਮਹਿਮਾ ਸਰਵਣ ਕੀਤੀ। ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਹੈਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ,ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਮਾਤਾ ਵਿਪਨਪਰੀਤ ਕੌਰ ਅਤੇ ਹੋਰ ਪਤਵੰਤੇ ਸੱਜਣ ਸੰਗਤਾਂ ਵਿੱਚ ਸੁਸ਼ੋਭਿਤ ਰਹੇ ਅਤੇ ਕੁਲਦੀਪ ਕੌਰ ਦੀਪ ਲੁਧਿਆਣਵੀ ਦੀ ਪੁਸਤਕ ‘ਵਿਰਸੇ ਦੀ ਖੁਸ਼ਬੋ’ ਅਤੇ ਹਰਭਜਨ ਸਿੰਘ ਸਾਜਨ ਦੀ ਲਿਖੀ ਅਤੇ ਸੁਖਵਿੰਦਰ ਸਿੰਘ ਸਾਗਰ ਅਤੇ ਜਤਿੰਦਰ ਕੌਰ ਅਨੰਦਪੁਰੀ ਦੁਆਰਾ ਸੰਪਾਦਿਤ ਪੁਸਤਕ ‘ਪਰਿਕਰਮਾ’ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਮਾਤਾ ਵਿਪਨਪਰੀਤ ਕੌਰ ਜੀ ਨੂੰ ਭੇਟ ਕੀਤੀ ਗਈ। ਉਪਰੰਤ ਇਨ੍ਹਾਂ ਪੰਥਕ ਸ਼ਖਸ਼ੀਅਤਾਂ ਵਲੋਂ ਸਾਰੇ ਕਵੀ ਸਾਹਿਬਾਨ ਨੂੰ ਸਨਮਾਨਿਤ ਵੀ ਕੀਤਾ ਗਿਆ।