4 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਖਾਨ ਅਕੈਡਮੀ ਵੱਲੋਂ ਕਰਵਾਏ ਗਏ ਮੈਥ ਪ੍ਰੀਮੀਅਰ ਲੀਗ ‘ਚ ਸਰਕਾਰੀ ਹਾਈ ਸਕੂਲ ਮੂਸੇ ਤੋਂ ਜੇਤੂ ਰਹੇ ਮੈਥ ਮਾਸਟਰ ਨਰਿੰਦਰ ਸਿੰਘ ਨੂੰ ਡਾਇਰੈਕਟਰ ਐਸਸੀਈਆਰਟੀ ਮੈਡਮ ਅਮਨਿੰਦਰ ਕੌਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਰਹਿਨੁਮਾਈ ਹੇਠ ਖਾਨ ਅਕੈਡਮੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਮੈਥ ਪ੍ਰੀਮੀਅਰ ਲੀਗ ‘ਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਲਈ ਸਨਮਾਨ ਸਮਾਰੋਹ ਦਾ ਅਯੋਜਨ ਕੀਤਾ ਗਿਆ ਸੀ। ਇੱਥੇ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੀ ਲਰਨਿੰਗ ਆਊਟਕਮ ‘ਚ ਨਿਖ਼ਾਰ ਲਿਆਉਣ ਲਈ ਖਾਨ ਅਕੈਡਮੀ ਵੱਲੋਂ ਮੈਥ ਪ੍ਰੀਮੀਅਰ ਲੀਗ ਕਰਵਾਈ ਗਈ ਸੀ,ਜਿਸ ਵਿੱਚ ਸਰਕਾਰੀ ਹਾਈ ਸਕੂਲ ਮੂਸੇ ਦੇ ਵਿਦਿਆਰਥੀਆਂ ਨੇ ਮੈਥ ਮਾਸਟਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਸੁਸ਼ੀਲ ਕੁਮਾਰ ਤੁਲੀ ਵੱਲੋਂ ਮੈਥ ਮਾਸਟਰ ਨਰਿੰਦਰ ਸਿੰਘ ਤੇ ਸਕੂਲ ਮੁਖੀ ਗੁਲਬਾਗ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਗਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਰਕਾਰੀ ਹਾਈ ਸਕੂਲ ਮੂਸੇ ਦੇ ਅਧਿਆਪਕ ਤੇ ਵਿਦਿਆਰਥੀ ਇਸੇ ਤਰ੍ਹਾਂ ਸਕੂਲ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ। ਇਸ ਮੌਕੇ ਸਕੂਲ ਮੁਖੀ ਗੁਲਬਾਗ ਸਿੰਘ,ਐਸਐਸ ਮਾਸਟਰ ਅਮਰਬੀਰ ਸਿੰਘ, ਕੰਪਿਊਟਰ ਅਧਿਆਪਕ ਨਰਿੰਦਰ ਕੁਮਾਰ,ਐਸਐਸ ਅਧਿਆਪਕਾ ਗੁਰਪ੍ਰੀਤ ਕੌਰ,ਮੈਥ ਮਾਸਟਰ ਉਪਦੀਪ ਸਿੰਘ,ਸਾਇੰਸ ਮਾਸਟਰ ਰਤਨ ਸਿੰਘ,ਕਲਰਕ ਅਜੀਤ ਸਿੰਘ,ਸਾਇੰਸ ਅਧਿਆਪਕਾ ਅਮਨਜੋਤ ਕੌਰ,ਸਾਇੰਸ ਅਧਿਆਪਕਾ ਲਵਪ੍ਰੀਤ ਕੌਰ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।