ਸੰਸਥਾ ਦੇ ਕਾਰਵਾਂ ਹੋਰ ਹੋਇਆ ਵਾਧਾ
14 ਮਾਰਚ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਐਂਟੀ ਟੈਰੋਰਿਸਟ,ਐਂਟੀ ਕ੍ਰਾਇਮ ਤੇ ਸ਼ੋਸ਼ਲ ਵੈਲਫੇਅਰ ਫਰੰਟ ਦੇ ਕੌਮੀ ਪ੍ਰਮੁੱਖ ਸ਼੍ਰੀ ਅਮਨ ਗਰਗ ਸੂਲਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਫਰੰਟ ਨੂੰ ਹੋਰ ਮਜਬੂਤ ਕਰਨ ਤਹਿਤ ਜੋ ਨਵੀਂ ਭਰਤੀ ਅਭਿਆਨ ਚਲਾਇਆ ਜਾ ਰਿਹਾ ਹੈ,ਉਸ ਤਹਿਤ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ, ਜਨਰਲ ਸਕੱਤਰ ਪੰਜਾਬ ਨਾਨਕ ਸਿੰਘ ਖੁਰਮੀ, ਰੇਖਾ ਰਾਣੀ (ਦਿਹਾਤੀ ਪ੍ਰਧਾਨ ਸਰਦੂਲਗੜ੍ਹ) ਅਤੇ ਮਿਸ ਸੀਮਾ ਭਾਰਗਣ ਚੇਅਰ ਪਰਸਨ ਮਹਿਲਾ ਵਿੰਗ ਨੇ ਅੱਜ ਜਿਲੇ ਨਿਵਾਸੀ ਮੁਸਕਾਨ, ਵੀਰਪਾਲ ਕੌਰ, ਹਰਪ੍ਰੀਤ ਚੌਹਾਨ, ਰੀਨਾ ਰਾਣੀ, ਅਮਿਤ ਕੁਮਾਰ ਗੁਪਤਾ, ਕਾਲਾ ਸਿੰਘ, ਰਮਨਦੀਪ ਕੁਮਾਰ, ਅਮਨ ਕੁਮਾਰ, ਸੁਖਵੀਰ ਸਿੰਘ ਨੂੰ ਫਰੰਟ ਵਿੱਚ ਭਰਤੀ ਕੀਤਾ ਗਿਆ।
ਇਸ ਮੌਕੇ ਤੇ ਸੰਸਥਾ ਦੇ ਜਨਰਲ ਸਕੱਤਰ ਨਾਨਕ ਸਿੰਘ ਨੇ ਕਿਹਾ ਕਿ ਸਾਡੀ ਸੰਸਥਾ ਦਾ ਮਕਸਦ ਕ੍ਰਾਈਮ ਫ੍ਰੀ ਇੰਡੀਆ ਕਰਨਾ ਮੁੱਖ ਮਕਸਦ ਹੈ,ਜਿਸਨੂੰ ਸਾਡੀ ਮਾਨਸਾ ਦੀ ਮਹਿਲਾ ਵਿੰਗ ਦੀ ਟੀਮ ਨੇ ਸਾਫ ਤੌਰ ਤੇ ਸਿੱਧ ਕਰ ਦਿੱਤਾ ਹੈ, ਜਿਸ ਤਹਿਤ ਭਾਰਤ ਨੂੰ ਅਪਰਾਧ ਮੁਕਤ ਬਣਾਉਣ ਲਈ ਸਾਡੇ ਸਮਾਜ ਸੇਵੀ ਜਾਗਰੂਕ ਹੋਕੇ ਦਿਲਚਸਪੀ ਨਾਲ ਫਰੰਟ ਨਾਲ ਜੁੜ ਰਹੇ ਹਨ।ਉਹਨਾਂ ਕਿਹਾ ਕਿ ਕ੍ਰਾਈਮ ਚਾਹੇ ਕਿਸੇ ਵੀ ਕਿਸਮ ਦਾ ਹੋਵੇ,ਉਸਦੇ ਖਿਲਾਫ ਆਵਾਜ਼ ਚੁੱਕਣਾ ਹੀ ਸਾਡਾ ਮਕਸਦ ਹੈ।
ਇਸ ਮੌਕੇ ਅਮਨ ਗਰਗ ਸੂਲਰ ਤੇ ਰਾਜ ਕੁਮਾਰ ਜਿੰਦਲ ਨੇ ਦੱਸਿਆ ਕਿ ਅੱਜ ਸਾਡੇ ਨਾਲ ਨਵੀਆਂ ਜੁੜੀਆਂ ਸਮੂਹ ਸਖਸ਼ੀਅਤਾਂ ਨੇ ਪ੍ਰਤਿੱਗਿਆ ਕੀਤੀ ਹੈ, ਅਤੇ ਵਚਨ ਦਿੱਤਾ ਕਿ ਉਹ ਵੀ ਹਰ ਤਰਾਂ ਦੇ ਕ੍ਰਾਈਮ ਨੂੰ ਰੋਕਣ ਲਈ ਨਿੱਡਰ ਹੋਕੇ ਸਾਹਮਣੇ ਆਉਣਗੇ,ਅਤੇ ਅਪਰਾਧੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਖੁੱਲ੍ਹ ਕੇ ਸਾਥ ਦੇਣਗੇ ਅਤੇ ਨਾਲ ਹੀ ਅਪਰਾਧੀਆਂ ਨੂੰ ਪੁਲਿਸ ਨੂੰ ਕੋਲ ਕਾਬੂ ਕਰਵਾ ਕੇ ਉਹਨਾਂ ਨੂੰ ਸਜਾਵਾਂ ਦੁਆਉਣ ਲਈ ਕੋਰਟ,ਕਚਹਿਰੀਆਂ ਵਿੱਚ ਵੀ ਗਵਾਹੀਆਂ ਦੇਣਗੇ। ਇਸ ਮੌਕੇ ਰਾਜ ਕੁਮਾਰ ਜਿੰਦਲ ਨੇ ਕਿਹਾ ਕਿ ਸਾਡੀ ਸੰਸਥਾ ਨਾਲ ਹੋਰ ਵੀ ਕਈ ਸਮਾਜ ਸੇਵੀ ਸੰਸਥਾਂਵਾਂ ਦੇ ਔਹਦੇਦਾਰ ਨਾਲ ਜੁੜਨ ਜਾ ਰਹੇ ਹਨ।
ਇਸ ਮੌਕੇ ਤੇ ਹੋਰਨਾਂ ਸਮਾਜ ਸੇਵੀਆਂ ਤੋਂ ਇਲਾਵਾ ਮੈਂਬਰ ਸੋਮ ਨਾਥ ਵੀ ਮੌਜੂਦ ਸਨ।