56,42,870/- ਰੁਪਏ ਦੀ ਰਿਕਵਰੀ ਹੋਈ
ਬਠਿੰਡਾ, 10 ਮਾਰਚ (ਗਗਨਦੀਪ ਸਿੰਘ) ਫੂਲ ਟਾਊਨ: ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਮਿਸ. ਜੈਸਮੀਨ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਸਬ ਡਵੀਜ਼ਨਲ ਕੋਰਟ ਕੰਪਲੈਕਸ ਫੂਲ ਟਾਊਨ ਜ਼ਿਲ੍ਹਾ ਬਠਿੰਡਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ। ਜਿਸ ਵਿੱਚ ਮੈਂਬਰ ਸ਼੍ਰੀਮਤੀ ਮਨੀਸ਼ਾ ਬਾਂਸਲ ਅਤੇ ਐਡਵੋਕੇਟ ਹਰਪ੍ਰੀਤ ਕੌਰ ਹਾਜ਼ਰ ਸਨ। ਇਸ ਲੋਕ ਅਦਾਲਤ ਮੌਕੇ ਕੁੱਲ 564 ਕੇਸ ਨਿਪਟਾਰੇ ਲਈ ਆਏ। ਦੀਵਾਨੀ ਮਾਮਲੇ, ਕਰੀਮੀਨਲ ਮਾਮਲੇ, ਚੈੱਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਉਜਰਤ ਸੰਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸੰਬੰਧਤ ਕੇਸਾਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਕੁੱਲ ਕੇਸਾਂ ਵਿੱਚੋਂ 47 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 5642870/- ਰੁਪਏ ਦੀ ਰਿਕਵਰੀ ਹੋਈ। ਸਬ ਡਵੀਜ਼ਨ ਮਜਿਸਟ੍ਰੇਟ ਜੱਜ ਮਿਸ ਜੈਸਮੀਨ ਨੇ ਦੱਸਿਆ ਕਿ ਲਾਭਪਾਤਰੀਆਂ ਨੇ ਇਸ ਲੋਕ ਅਦਾਲਤ ਵਿੱਚ ਚੰਗੀ ਦਿਲਚਸਪੀ ਦਿਖਾਈ।
Nice ..