ਜੰਗ ’ਤੇ ਸਹਾਦਤਾਂ ’ਚੋਂ ਸਿੱਖੀ ਨਿਕਲਦੀ ਤੇ ਨਿਖਰਦੀ ਹੈ- ਭਾਈ ਦਲਜੀਤ ਸਿੰਘ ਖਾਲਸਾ
25 ਮਈ (ਸ਼ਿਵ ਸੋਨੀ) ਬਠਿੰਡਾ/ਕੋਟਫ਼ੱਤਾ: ਤੀਜੇ ਘੱਲੂਘਾਰੇ ਜੂਨ ’84 ਦੇ ਹਮਲੇ ਤੇ ਸਿੱਖ ਨਸਲਕੁਸ਼ੀ ਦੇ 40 ਵੇਂ ਵਰ੍ਹੇ ਗੰਢ ਮੌਕੇ ਗੁਰਦੁਆਰਾ ਸਾਹਿਬ ਪਿੰਡ ਕੋਟਭਾਰਾ ’ਚ ਕਰਵਾਏ ਗੁਰਮਤਿ ਸਮਾਗਮ ਦੌਰਾਨ ਨਸਲਕੁਸ਼ੀ ਦਾ ਬਦਲੇ ਲੈਣ ਲਈ ਭਾਈ ਕਰਮਜੀਤ ਸਿੰਘ ਸੁਨਾਮ ਵਲੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ’ਤੇ ਕੱਟੇ (ਦੇਸੀ ਪਿਸਤੌਲ) ਨਾਲ ਕੀਤੇ ਕਾਤਲਾਨੇ ਦੀ ਦਾਸਤਾਨ ਕਿਤਾਬ ‘ਰਾਜਘਾਟ ’ਤੇ ਹਮਲਾ’ ਜਾਰੀ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆ ਜੁਝਾਰੂ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਖਾਲਸਾ ਨੇ ਵੀਹਵੀਂ ਸਦੀ ਦੀ ਹਥਿਆਰਬੰਦ ਲਹਿਰ ਨੂੰ ਸਿੱਖੀ ਸਿਧਾਂਤਾ ਦੇ ਪ੍ਰਸੰਗ ਵਿਚੋਂ ਹਵਾਲੇ ਦਿੰਦਿਆ ਕਿਹਾ ਕਿ ਜੰਗ ਤੇ ਸਹਾਦਤਾਂ ’ਚੋਂ ਸਿੱਖੀ ਨਿਕਲਦੀ ਤੇ ਨਿਖਰਦੀ ਹੈ। ਜੂਨ ’84 ਤੇ ਇਸ ਤੋਂ ਬਾਅਦ ਦੀ ਜੰਗ ਦੇ ਇਤਿਹਾਸ ਨੂੰ ਕੁਝ ਚਲਾਕ ਰਾਜਨੀਤੀਵਾਨਾਂ ਤੇ ਸਿੱਖ ਸਮਾਜ ਦੇ ਇਕ ਹਿੱਸੇ ਵਲੋਂ ਸਿੱਖਾਂ ਨੂੰ ਤਰਸ ਦੇ ਪਾਤਰ ਬਣਾ ਕੇ ਪੇਸ਼ ਕਰਨ ’ਤੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਪੰਥ ਨੇ ਦਿੱਲੀ ਦੇ ਤਖ਼ਤ ਦੇ ਜ਼ੁਲਮ ਨੂੰ ਵਿਚਾਰੇ ਬਣ ਕੇ ਨਹੀਂ ਝੱਲਿਆ ਸਗੋਂ ਦੁਸ਼ਮਣਾਂ ਨੂੰ ਵੀ ਸਿੱਖ ਰਵਾਇਤਾਂ ਅਨੁਸਾਰ ਚੁਣ ਚੁਣ ਕੇ ਸੋਧਿਆ। ਉਹਨਾਂ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਇਸ ਕਿਤਾਬ ਦੇ ਸੰਦਰਭ ’ਚ ਗੱਲ ਕਰਦਿਆ ਕਿਹਾ ਕਿ ਭਾਈ ਕਰਮਜੀਤ ਸਿੰਘ ਸੁਨਾਮ ਨੇ ਬਿਲਕੁੱਲ ਪੁਰਾਤਨ ਜੁਝਾਰੂ ਸਿੰਘਾਂ ਵਾਂਗ ਦੇਸੀ ਪਿਸਤੌਲ ਨਾਲ ਹਮਲਾ ਕਰਕੇ ਸੰਸਾਰ ਭਰ ਦੀਆਂ ਸੁਰੱਖਿਆ ਏਜੰਸੀਆਂ ਦੇ ਕਵਚ ਨੂੰ ਤੋੜ ਕੇ ਦਿੱਲੀ ਦੇ ਤਖ਼ਤ ਨੂੰ ਹਿਲਾਇਆ। ਉਹਨਾਂ ਨੌਜਵਾਨਾਂ ਨੂੰ ਸੰਸਾਰ ਭਰ ’ਚ ਹੋ ਰਹੀਆਂ ਤਬਦੀਲੀਆਂ ਦੇ ਹਵਾਲੇ ਨਾਲ ਜਾਗਣ, ਸੰਭਲ ਤੇ ਚੌਕਸ ਰਹਿਣ ਦੀ ਅਪੀਲ ਕਿਹਾ ਕਿ ਨਾਅਰਿਆਂ ਦੀ ਬਜਾਏ ਗੁਰੂ ਨਾਲ ਜੁੜ ਕੇ ਸਹਿਜਤਾ ਨਾਲ ਕਾਰਜ ਕਰਨ ਦੀ ਜਰੂਰਤ ਹੈ।
‘ਰਾਜਘਾਟ ’ਤੇ ਹਮਲਾ’ ਦੀ ਗੱਲ ਕਰਦਿਆ ਭਾਈ ਕਰਮਜੀਤ ਸਿੰਘ ਸੁਨਾਮ ਨੇ ਕਿਹਾ ਕਿ ਇਹ ਸ਼ਹੀਦੀਆਂ ਗੁਰੂਆਂ ਦੀ ਬਖ਼ਸਸ: ਹਨ, ਉਹਨਾਂ ਅਣਗੌਹਲੇ ਇਤਿਹਾਸ ਨੂੰ ਸੰਭਾਲਣ ਦੇ ਯਤਨਾਂ ’ਚ ਭਾਈ ਦਲਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਜਥੇ ਦਾ ਧੰਨਵਾਦ ਕੀਤਾ। ‘ਰਾਜਘਾਟ ’ਤੇ ਹਮਲਾ’ ਕਿਤਾਬ ਨੂੰ ਬੀਬੀ ਅÇੰਮ੍ਰਤ ਕੌਰ, ਸ਼ਹੀਦ ਸਿੰਘਾਂ ਦੀ ਮਾਤਾ ਜਗੀਰ ਕੌਰ ਨਥਾਣਾ, ਖਾੜਕੂ ਸਫਾਂ ’ਚ ਸਰਗਰਮ ਰਹੇ ਪਿੰਡ ਦੇ ਵਕੀਲ ਬਲਵੰਤ ਸਿੰਘ ਢਿੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ, ਸਰਬੱਤ ਦਾ ਭਲਾ ਸੁਸਾਇਟੀ ਦੀ ਬੀਬੀ ਕਰਮਜੀਤ ਕੌਰ, ਲੇਖਕ ਦੇ ਪਿਤਾ ਸ੍ਰ. ਜੁਗਰਾਜ ਸਿੰਘ ਤੇ ਜੁਝਾਰੂ ਸਿੰਘਾਂ ਵਲੋਂ ਸੰਗਤ ਦੇ ਸਨਮੁੱਖ ਕੀਤਾ ਗਿਆ।
ਪੰਥ ਸੇਵਕ ਜਥਾ ਤੇ ਸਮਾਗਮ ਦੇ ਪ੍ਰਬੰਧਕ ਭਾਈ ਹਰਦੀਪ ਸਿੰਘ ਮਹਿਰਾਜ ਨੇ ਆਪਣੇ ਸੰਬੋਧਨੀ ਭਾਸਣ ’ਚ ਚੁਰਾਸੀ ਤੇ ਬਾਅਦ ’ਚ ਜੰਗ ਦੌਰਾਨ ਸਿੱਖਾਂ ’ਤੇ ਅੱਤਿਆਚਾਰ ਨੂੰ ਵਿਚਾਰੇਪਣ ਬਣਾਉਣ ਦੇ ਬਿਰਤਾਂਤ ਦੀ ਨਿਖੇਧੀ ਕਰਦਿਆ ਕਿਹਾ ਕਿ ਸਿੱਖ ਜੁਝਾਰੂ ਹੀ ਸਨ ਜਿਨ੍ਹਾਂ ਨੇ ਮੁੱਖ ਦੋਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੱਖੀ ਸਿਧਾਤਾਂ ਅਨੁਸਾਰ ਸਜਾਂ ਦਿੱਤੀ ਤੇ ਰਾਜੀਵ ਗਾਂਧੀ ਨੂੰ ਮਾਰਨ ਦਾ ਯਤਨ ਕੀਤਾ, ਤੇ ਫੌਜ ਦੇ ਮੁਖੀ ਤਕ ਨਹੀਂ ਛੱਡੇ ਜਿਸ ’ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ।
ਤੀਜੇ ਘੱਲੂਘਾਰੇ ਦੌਰਾਨ 65 ਗੁਰਦੁਆਰਾ ’ਤੇ ਹੋਏ ਹਮਲੇ ਬਾਰੇ ਤੱਥ ਖੋਜ ਕੇ ਇਕ ਦਸਤਾਵੇਜ ਛਾਪਣ ਵਾਲੇ ਲੇਖਕ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਜੰਗ ਸਿੱਖ ਤੇ ਸਿੱਖੀ ਦਾ ਇਕ ਅਹਿਮ ਅੰਗ ਹੈ, ਜੋ ਸਿੱਖ ਜੰਗ ਤੇ ਅਮਲ ਵਿਚ ਨਹੀਂ ਵਿਚਰਦਾ ਉਸ ਦਾ ਨਿਆਰਾਪਣ ਨਹੀਂ ਰਹਿੰਦਾ, ਇਸ ਲਈ ਜੰਗ ਜਰੂਰੀ ਹੈ। ਉਹਨਾਂ ਤਿੰਨੇ ਘੱਲੂਘਾਰਿਆਂ ਦਾ ਜ਼ਿਕਰ ਕਰਦਿਆ ਕਿਹਾ ਕਿ ਤੀਜਾ ਘੱਲੂਘਾਰਾ ਕੋਈ ਬਾਹਰੀ ਹਮਲਾ ਨਹੀਂ ਸੀ ਤੇ ਇਹ ਕੋਈ ਪਹਿਲੀ ਦਫ਼ਾ ਨਹੀਂ ਸੀ ਹੋਇਆ।
ਪੰਥਕ ਬੁਲਾਰੇ, ਕਥਾ ਵਾਚਕ ਤੇ ਢਾਡੀ ਭਾਈ ਰਾਮ ਸਿੰਘ ਢਿਪਾਲੀ ਨੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਤੇ ਲੇਖਕ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਦੀਆਂ ਲਿਖਤਾਂ ਦੀ ਪੜ੍ਹਚੋਲ ਕਰਦਿਆ ਕਿਹਾ ਕਿ ਭਾਈ ਦਲਜੀਤ ਸਿੰਘ ਖਾਲਸਾ ਜੀ ਰਹਿਨਮਾਈ ਤੇ ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ ਵੱਲੋਂ ਹਿਦਾਇਤਾਂ ਅਨੁਸਾਰ ਲਿਖੀਆਂ ਲਿਖਤਾਂ ਅਜੋਕੇ ਸਿੱਖ ਇਤਿਹਾਸ ਦਾ ਅਣਮੁੱਲਾ ਖ਼ਜਾਨਾ ਹਨ, ਉਹਨਾਂ ਪੰਥਕ ਹਲਕਿਆਂ ਵਲੋਂ ਨਵੀਂ ਕਿਤਾਬ ‘ਕੌਰਨਾਮਾ: ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’ ਲਈ ਸੰਸਾਰ ਭਰ ’ਚ ਮਿਲ ਰਹੇ ਭਰਵੇਂ ਹੁੰਗਾਰੇ ਬਾਰੇ ਵੀ ਗੱਲ ਕੀਤੀ।
ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਕੋਟਭਾਰਾ ਦੇ ਭੁਝੰਗੀਆਂ ਵਲੋਂ ਗੀਤ ‘ਘੱਲੂਘਾਰਾ ਜੂਨ ਉਨੀ ਸੌ ਚੁਰਾਸੀ’ ਅਧਾਰਤ ਕੀਤੀ ਕੋਰਿਓਗਰਾਫੀ ਦੀ ਭਾਈ ਦਲਜੀਤ ਸਿੰਘ ਨੇ ਸਲਾਘਾ ਕਰਦਿਆ ਅਜਿਹੇ ਕਾਰਜ ਜਾਰੀ ਰੱਖਣ ਦੀ ਅਪੀਲ ਕੀਤੀ। ਸੰਗਤ ਦਾ ਧੰਨਵਾਦ ਵਕੀਲ ਸੁਲਤਾਨ ਵਰਿੰਦਰ ਸਿੰਘ ਢਿੱਲੋਂ ਨੇ ਕੀਤਾ।
ਇਸ ਮੌਕੇ ਪੰਥ ਸੇਵਕ ਜਥਾ ਮਾਲਵਾ ਦੇ ਸਿੰਘ, ਦਲ ਖਾਲਸਾ ਤੋਂ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਭਗਵਾਨ ਸਿੰਘ ਸੰਧੂ ਖੁਰਦ, ਭਾਈ ਪਰਨਜੀਤ ਸਿੰਘ ਜੱਗੀ, ਲੇਖਕ ਜਸਕਰਨ ਸਿੰਘ ਸਿਵੀਆ, ਪੰਥ ਸੇਵਕ ਜਥਾ ਲੱਖੀ ਜੰਗਲ ਦਾ ਜਥਾ, ਬਾਬਾ ਸਵਰਨ ਸਿੰਘ ਕੋਟਧਰਮੂ, ਭਾਈ ਸੁਰਿੰਦਰ ਸਿੰਘ ਨਥਾਣਾ, ਭਾਈ ਡੱਲ ਸਿੰਘ ਗੱਤਕਾ ਅਕੈਡਮੀ ਤੇ ਤਬੇਲਾ ਭਾਈ ਸਰਬਜੀਤ ਸਿੰਘ, ਦਮਦਮੀ ਟਕਸਾਲ ਤੋਂ ਭਾਈ ਪਿੱਪਲ ਸਿੰਘ ਦੇ ਜਥਿਆਂ ਨੇ ਵੀ ਹਾਜ਼ਰੀ ਭਰੀ।
ਕੈਪਸ਼ਨ- ਪਿੰਡ ਕੋਟ ਭਾਰਾ ’ਚ ਤੀਜੇ ਘੱਲੂਘਾਰੇ ਦੀ 40 ਵੀਂ ਵਰ੍ਹੇ ਗੰਢ ਮੌਕੇ ਕਿਤਾਬ ‘ਰਾਜਘਾਟ ’ਤੇ ਹਮਲਾ’ ਜਾਰੀ ਕਰਨ ਤੇ ਸਮਾਗਮ ਦੇ ਦ੍ਰਿਸ਼।
ਜਾਰੀ ਕਰਤਾ:-
ਬਾਬਾ ਹਰਦੀਪ ਸਿੰਘ ਮਹਿਰਾਜ
95927-31300