*ਜ਼ਿਲ੍ਹਾ ਜੇਲ੍ਹ ’ਚ ਲਗਾਇਆ ਮੈਡੀਕਲ ਚੈੱਕਅੱਪ ਕੈਂਪ
ਮਾਨਸਾ, 06 ਸਤੰਬਰ:
ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀ ਸਿਹਤ ਸੰਭਾਲ ਸਾਡੀ ਇਖਲਾਕੀ ਤੇ ਪ੍ਰਸ਼ਾਸ਼ਨਿਕ ਜਿੰਮੇਵਾਰੀ ਹੈ ਜਿਸਦੇ ਚਲਦਿਆਂ ਸਮੇਂ ਸਮੇਂ ’ਤੇ ਜੇਲ੍ਹ ਵਿੱਚ ਮੈਡੀਕਲ ਚੈੱਕਅੱਪ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਜੀਤ ਕੌਰ ਢਿੱਲੋਂ ਨੇ ਅੱਜ ਜ਼ਿਲ੍ਹਾ ਜੇਲ੍ਹ ਵਿੱਚ ਆਯੋਜਿਤ ਮੈਡੀਕਲ ਚੈੱਕਅੱਪ ਕੈਂਪ ਦੌਰਾਨ ਕੈਦੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਵੀ ਅਜਿਹੇ ਕੈਂਪਾਂ ਦਾ ਆਯੋਜਨ ਹੁੰਦਾ ਰਿਹਾ ਹੈ ਜਿਸ ਨਾਲ ਕੈਦੀਆਂ ਨੂੰ ਸਿਹਤ ਪੱਖੋਂ ਕਾਫੀ ਲਾਭ ਹੋਇਆ ਹੈ। ਕੈਂਪ ਦੌਰਾਨ ਲਗਭਗ ਸਾਰੇ ਹੀ ਕੈਦੀਆਂ ਤੇ ਹਵਾਲਾਤੀਆਂ ਦੀ ਸਿਹਤ ਦਾ ਨਿਰੀਖਣ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਮੁਹੱਈਆਂ ਕਰਵਾਈਆਂ ਗਈਆਂ। ਚੈੱਕਅੱਪ ਕਰਨ ਵਾਲੇ ਡਾਕਟਰਾਂ ਦੀ ਟੀਮ ਵਿੱਚ ਗੌਰਵ ਗਰਗ, ਅਮਨਦੀਪ ਕੰਬੋਜ ਸ਼ਾਮਿਲ ਸਨ। ਇਸ ਮੌਕੇ ਸਹਾਇਕ ਜੇਲ੍ਹ ਸੁਪਰਡੈਂਟ ਸੁਖਪਾਲ ਸਿੰਘ, ਕੁਲਜੀਤ ਸਿੰਘ ਇੰਸਪੈਕਟਰ ਹਾਜ਼ਰ ਸਨ।
ਕੈਦੀਆਂ ਅਤੇ ਹਵਾਲਾਤੀਆਂ ਦੀ ਸਿਹਤ-ਸੰਭਾਲ ਇਖਲਾਕੀ ਤੇ ਪ੍ਰਸ਼ਾਸ਼ਨਿਕ ਜਿੰਮੇਵਾਰੀ-ਗੁਰਜੀਤ ਕੌਰ ਢਿੱਲੋਂ
Leave a comment