ਪੰਜਾਬ ਸਰਕਾਰ ਪੰਜਾਬ ਵਿੱਚ ਮਾਲਵਾ ਨਹਿਰ ਦੇ ਕੱਢਣ ਦੀਆਂ ਤਿਆਰੀਆਂ ਕਰਕੇ ਚਰਚਾ ਵਿੱਚ ਹੈ।
ਹਰੀਕੇ ਹੈੱਡ ਵਰਕਸ ਤੋ ਇਹ ਨਵੀਂ ਨਹਿਰ ਜੌੜੀਆਂ ਨਹਿਰਾਂ ਦੇ ਨਾਲ -ਨਾਲ ਇੱਕ ਹੋਰ ਨਵੀਂ ਨਹਿਰ ‘ਮਾਲਵਾ ਨਹਿਰ’ ਅਖਵਾਉਗੀ। ਜੋ 190 ਕਿਲੋ ਮੀਟਰ ਲੰਬੀ ਹੋਵੇਗੀ।
ਸਰਕਾਰ ਕਹਿੰਦੀ ਹੈ ਕਿ ਇਸ ਨਹਿਰ ਨਾਲ ਮਾਲਵੇ ਦੇ ਚਾਰ ਜ਼ਿਲੇ ਦੋ ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲਣ ਦੀ ਆਸ ਹੋਵੇਗੀ।
2300 ਕਰੋੜ ਦੀ ਲਾਗਤ ਨਾਲ ਇਹ ਨਹਿਰ ਫਿਰੋਜ਼ਪੁਰ, ਫਰੀਦਕੋਟ ,ਮੁਕਤਸਰ ਸਾਹਿਬ, ਤੇ ਬਠਿੰਡੇ ਜ਼ਿਲੇ ਦੇ 62 ਪਿੰਡਾਂ ਦੀਆਂ ਜ਼ਮੀਨਾਂ ਨੂੰ ਪਾਣੀ ਲੱਗੇਗਾ।
ਪੰਜਾਬ ਵਿੱਚ ਕੈਂਸਰ ਦੀ ਫ਼ਸਲ ਉਗ ਰਹੀ ਹੈ।
ਪੰਜਾਬ ਦਾ ਬਚਪਨ ਕੈਂਸਰ ਪੀੜ੍ਹਤ ਹੋ ਰਿਹਾ ਹੈ।
ਪਰਿਵਾਰਾਂ ਦੇ ਪਰਿਵਾਰ ਰਿਸ਼ਤੇਦਾਰ ਦੋਸਤ ਮਿੱਤਰ ਕਰਜ਼ਈ ਹੋਏ ਪਏ ਹਨ। ਪੰਜਾਬ ਵਿੱਚ ਮਾਲਵੇ ਦੇ ਚਾਰ ਪਿੰਡ ਵਿਕਾੳ ਹੋ ਗਏ ਹਨ। ਕੈਂਸਰ ਹਸਪਤਾਲ ਕੈਂਸਰ ਟ੍ਰੇਨ ਨਾਲ ਪੀੜਤ ਪਰਿਵਾਰ ਜਿਉੰਦੇ ਹੀ ਮੋਢਿਆਂ ਉੱਤੇ ਮੌਤਾਂ ਚੁੱਕੀ ਫਿਰਦੇ ਹਨ ।
ਪੰਜਾਬ ਵਿੱਚ ਕੈਂਸਰ ਕੰਗਾਲੀ ਤੇ ਕਰਜੇ ਦੀ ਫਸਲ ਉਗ ਰਹੀ ਹੈ। ਪਾਣੀ ਵਿੱਚ ਯੂਰੇਨੀਅਮ ਫਲੋਰੀਨ ਨਾਈਟਰੇਟ ਸੈਖੀਆ ਸਲੇਨੀਅਮ ਮੈਗਨੀਜ ਨਿਕਲ ਕਰੋਮੀਅਮ ਸ਼ੀਸ਼ਾ ਕਾਲਾ ਸੋਰਾ ਕੰਧਾ ਖਾ ਰਿਹਾ ਹੈ।
——–
ਕੰਘੇ ਵੰਡੀ ਜਾਨਾ ਗੰਜਿਆਂ ‘ਚ
ਮਾਲਵੇ ਚ ਕੈਂਸਰ ਪਿਆ ਤੈਨੂੰ ਮਿਲ ਜਾਉਗਾ ਮੰਜਿਆਂ ਚ’।
-‐—–
ਸਾਡੇ ਹੱਕਾਂ ਉਤੇ ਸੈਂਸਰ ਹੈ!
ਬੰਦਿਆਂ ਨੂੰ ਹੋਣਾ ਸੀ ਇੱਥੇ ਧਰਤੀ ਨੂੰ ਕੈਂਸਰ ਹੈ।
ਪੰਜਾਬ ਦੇ ਪਾਣੀਆਂ ਦਾ ਮਸਲਾ ਬੜਾ ਗੰਭੀਰ ਹੈ। ਸੈਸੇਟਿਵ ਮੁੱਦਾ ਹੈ ਜਿਸ ਵਿੱਚ ਬੜੀ ਸਿਆਸਤ ਹੋਣੀ ਹੈ। ਹੋਈ ਹੈ। ਮੋਰਚਾ ਲੱਗੇ।
ਦੁਨੀਆ ਵਿੱਚ ਪਾਣੀ ਸਬੰਧੀ ‘ਤਟਵਰਤੀ ਕਨੂੰਨ ” ਰੀਪੇਅਰੀਅਨ ਲਾਅ ਪੰਜਾਬ ਵਿੱਚ ਦਿੱਲੀ ਵਾਲਿਆ ਲਾਗੂ ਕਰਨ ਲਈ ਸੋਚਿਆ ਹੀ ਨਹੀ ਹੈ। ਪੰਜਾਬ ਨਾਲ ਸਰੇਆਮ ਧੱਕਾ ਹੈ।
——–
ਰੁੱਖ ਬਦਲੇ ਹਵਾਵਾਂ ਦੇ!
ਬੂੰਦ-ਬੂੰਦ ਤਰਸ ਰਹੇ, ਪੁੱਤ ਪੰਜ ਦਰਿਆਵਾਂ ਦੇ।
ਸਰਕਾਰ ਕਾਰਪੋਰੇਟ ਕੰਪਨੀਆਂ ਪੱਖੀ ਹੈ
ਤੇ ਲੋਕ ਵਿਰੋਧੀ ਹੈ। ਲੋਕ ਮਾਰੂ ਨੀਤੀਆਂ ਹਨ।
ਪਹਿਲਾ ਦਰਿਆ ਗੰਦੇ ਕਰਦੀਆਂ ਹਨ। ਫਿਰ ਉਹ ਪਾਣੀ ਬੋਤਲਾਂ ਵਿੱਚ ਪਾਣੀ ਵੇਚ ਕੇ ਕਾਰਪੋਰੇਟ ਜਗਤ ਮੁਨਾਫੇ ਕਮਾ ਰਹੇ ਹਨ।
ਨਹਿਰੀ ਪਾਣੀ ਦੀ ਤੋਟ ਕਰਕੇ ਪੰਜਾਬ ਵਿੱਚ ਲਗਭਗ 16 ਲਖ ਬੋਰ ਟਿਊਬਵੈੱਲ ਕੁਨੈਕਸ਼ਨ ਹਨ।ਪੰਜਾਬ ਬਿਜਲੀ ਬੋਰਡ ਮੂੰਹ ਪਰਨੇ ਹੈ।
ਪੰਜਾਬ ਵਿੱਚ ਬੁੱਢਾ ਦਰਿਆ ਲੁੱਕ ਵਰਗਾ ਕਾਲਾ ਪਾਣੀ ਦਰਿਆਵਾਂ ਵਿੱਚ ਬੇਰੋਕ ਟੋਕ ਘੋਲ ਰਿਹਾ ਹੈ।
ਸਰਕਾਰ ਸੁਤੀ ਪਾਈਐ ਗ੍ਰੀਨ ਟ੍ਰਿਬਿਊਨਲ ਮਸ਼ਤ ਹੈ। ਸੀਚੇਵਾਲ ਮਾਡਲ ਕਿੱਥੇ ਹੈ। ਲੋਕਾਂ ਦੀ ਕੌਣ ਪੁਕਾਰ ਸੁਣਦਾ।
ਨਵੀਂ ਮਾਲਵਾ ਨਹਿਰ ਨਾਲ ਮਾਲਵਾ ਤਾਂ ਹੀ ਖੁਸ਼ਹਾਲ ਹੋ ਸਕੇਗਾ।
ਜੇਕਰ ਦਰਿਆਵਾਂ ਨਹਿਰਾਂ ਵਿਚ ਸੁੱਟਿਆ ਜਾ ਰਿਹਾ ਜਹਿਰੀਲਾ ਪ੍ਰਦਰਸ਼ਿਤ ਪਾਣੀ ਬੰਦ ਹੋਵੇ । ਸਰਕਾਰ ਕੋਈ ਠੋਸ ਹੱਲ ਕਰ ਸਕੇ।ਨਹੀਂ ਧੁਖ ਰਿਹਾ ਲੋਕ ਰੋਹ ਭਾਬੜ ਬਣ ਜਾਵੇਗਾ।
() 27ਜੁਲਾਈ24