03 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਕੁੱਲ ਹਿੰਦ ਕਿਸਾਨ ਮਹਾਂਸਭਾ ਦੀ ਕੇਂਦਰੀ ਕਮੇਟੀ ਮੀਟਿੰਗ ਦੌਰਾਨ ਗਊਸਾਲਾ ਭਵਨ ਬਲਾਕ ਬੀ ਮਾਨਸਾ ਵਿਖੇ ਉਦਘਾਟਨੀ ਭਾਸਣ ਕਰਦਿਆਂ ਕੇਂਦਰੀ ਆਗੂ ਰਾਜਾ ਰਾਮ ਸਿੰਘ ਨੇ ਕਿਹਾ ਕਿ ਦੇਸ ਦੀ ਜਨਤਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਹਨਾਂ ਚੋਣਾਂ ਸਮੇਂ ਕਮਜੋਰ ਕੀਤਾ ਹੈ,ਭਾਵੇਂ ਕਿ ਉਸਦੀਆਂ ਨੀਤੀਆਂ ਓਹੀ ਹਮਲਾਵਰ ਹਨ,ਉਤਰ ਪ੍ਰਦੇਸ ਚ ਵੀ ਹੋਏ ਵੱਡੇ ਰਾਜਨੀਤਕ ਬਦਲਾਅ ਵਿੱਚ ਕਿਸਾਨੀ ਅੰਦੋਲਨ ਦੀ ਵਿਸੇਸ ਭੂਮਿਕਾ ਰਹੀ ਹੈ,ਉਹਨਾਂ ਕਿਹਾ ਕਿ ਇਤਿਹਾਸਕ ਦਿੱਲੀ ਕਿਸਾਨ ਅੰਦੋਲਨ ਨੂੰ ਅੰਤਰਰਾਸ਼ਟਰੀ ਕੋਨਿਆਂ ਤੱਕ ਬਿਖੇਰਣਾ ਅਤੇ ਮਜਦੂਰ ਅੰਦੋਲਨ ਨਾਲ ਜੋੜਨ ਵਿੱਚ ਕੁਲ ਹਿੰਦ ਕਿਸਾਨ ਮਹਾਂ ਸਭਾ ਨੇ ਵੱਡਾ ਰੋਲ ਅਦਾ ਕੀਤਾ ਹੈ,ਮਹਾਂਰਾਸ਼ਟਰ ਵਿੱਚ ਜਦ ਰਾਜੂ ਸੈਟੀ ਅੰਦੋਲਨ ਤੋਂ ਬਾਹਰ ਗਏ ਤਾਂ ਸਾਡੇ ਸਾਥੀਆਂ ਨੇ ਕਿਸਾਨਾਂ,ਆਦਿਵਾਸੀਆਂ ਕਿਸਾਨੀ ਦੀ ਵਾਂਗਡੋਰ ਸੰਭਾਲੀ ਜਿਸਦੇ ਫਲਸਰੂਪ ਕਿਸਾਨ ਇੰਡੀਆ ਗੱਠਜੋੜ ਨਾਲ ਡਟਿਆ ਰਿਹਾ I ਉਹਨਾਂ ਕਿਹਾ ਕਿ ਲੋਕ ਸਭਾ ਸੀਟ ਦੀ ਜਿੱਤ ਕਿਸਾਨੀ ਮਸਲਿਆਂ ਨੂੰ ਗਰਾਊਂਡ ਤੇ ਉਤਾਰਨ ਨਾਲ ਸੰਭਵ ਹੋਈ ,ਇਸ ਸਮੇਂ ਸੀ.ਪੀ.ਆਈ ਐਮ.ਐਲ ਲਿਬਰੇਸ਼ਨ ਵੱਲੋਂ ਸੰਗਠਿਤ ਰਾਜਨੀਤਕ ਅਭਿਆਨ ਨੇ ਮਹੱਤਵਪੂਰਨ ਭੂਮਿਕਾ ਨਿਭਾਈ Iਉਹਨਾਂ ਬਦਲਦੀ ਜਲਵਾਯੂ ਤੇ ਵਾਤਾਵਰਨ ਸੰਕਟ ਤੇ ਚਿੰਤਾ ਜਾਹਿਰ ਕਰਦਿਆ ਕਿਹਾ ਕਿ ਜਦ ਤੱਕ ਜਲ,ਜੰਗਲ,ਜਮੀਨ ਕਿਸਾਨਾਂ ਆਦਿਵਾਸੀਆਂ ਹੱਥ ਸੀ ਤਦ ਤੱਕ ਸਰੁੱਖਿਅਤ ਸੀ,ਕਾਰਪੋਰੇਟ ਹੱਥਾਂ ਵਿੱਚ ਪਹੁੰਚਦਿਆਂ ਹੀ ਤਬਾਹੀ ਦਾ ਮੰਜਰ ਬਣ ਚੁੱਕਾ ਹੈ,ਇਸ ਸਮੇਂ ਉਹਨਾਂ ਪੰਜਾਬ ਦੇ ਇੱਕ ਕਿਸਾਨ ਨੇਤਾ ਦੁਆਰਾ ਇੱਕ ਮਜਦੂਰ ਦੇ ਹੱਥ ਪੈਰ ਤੋੜਨ ਦੀ ਨਿਖੇਧੀ ਕੀਤੀ । ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਪੰਜਾਬ ਦੇ ਪਾਣੀਆਂ ਨੂੰ ਰਿਪੇਰੀਅਨ ਸਿਧਾਂਤ ਮੁਤਾਬਿਕ ਵੰਡ ਕਰਨ ਅਤੇ ਐਮ.ਐਸ.ਪੀ ਕਾਨੂੰਨ ਬਣਾਉਣ ਦੀ ਮੰਗ ਤੇ ਜੋਰ ਦਿੱਤਾ I ਉਹਨਾਂ ਕਿਹਾ ਕਿ ਐਮ.ਐਸ.ਪੀ ਤੇ ਅੰਦੋਲਨ ਦੇਣ ਦੀ ਜਰੂਰਤ ਹੈ I. ਇਸ ਸਮੇਂ ਪਰਧਾਨਗੀ ਰੁਲਦੂ ਸਿੰਘ ਮਾਨਸਾ ਕਰਮਵਾਰ,ਕੇਂਦਰੀ ਕਮੇਟੀ ਮੈਂਬਰ ਕਾਰਤਿਕਪਾਲ,ਪਰੇਮ ਸਿੰਘ ਗਹਿਲਾਵਤ,ਸੁਭਾਸ ਕਾਕੁਸਤੇ,ਕੇਡੀ ਯਾਦਵ,ਮੰਜੂ ਪਰਕਾਸ,ਸਿਵ ਸਾਗਰ ਸਰਮਾਂ,ਅਰੁਣ ਸਿੰਘ,ਫੂਲਚੰਦ ਦੇਵਾ,ਦੇਵੇਂਦਰ ਸਿੰਘ ਚੌਹਾਨ,ਹੀਰਾ ਗੋਪਾਲ,ਡਾ.ਬੀ.ਐਨ.ਸਿੰਘ,ਜੈ ਪ੍ਰਕਾਸ ਨਰਾਇਣ ਸੰਗਠਨ ਸਕੱਤਰ ਸੁਦਾਮਾ ਪ੍ਰਸਾਦ ਹਾਜਿਰ ਸਨ I. ਇਸ ਸਮੇਂ ਮੀਟਿੰਗ ਸੰਚਾਲਨ ਕੌਮੀ ਜਰਨਲ ਸਕੱਤਰ ਰਾਜਾ ਰਾਮ ਸਿੰਘ ਨੇ ਕੀਤਾ I