21 ਅਗਸਤ (ਨਾਨਕ ਸਿੰਘ ਖੁਰਮੀ) ਬਰਨਾਲਾ: ਆਰ ਜੀ ਆਰ ਸੈੱਲ ਲੁਧਿਆਣਾ ਵੱਲੋਂ ਪ੍ਰਾਨਾ ਪ੍ਰੋਜੈਕਟ ਤਹਿਤ ਏਰੀਆ ਮੈਨੇਜਰ ਗੁਰਪ੍ਰੀਤ ਵਾਲੀਆ ਜ਼ਿਲ੍ਹਾ ਕੁਆਡੀਨੇਟਰ ਜਗਜੀਵਨ ਸਿੰਘ ਅਤੇ ਫੀਲਡ ਅਸਟੈਂਟ ਮੰਗਾ ਸਿੰਘ ਸਰਾਂ ਦੀ ਅਗਵਾਈ ਹੇਠ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਅਧੀਨ ਪੈਂਦੇ ਪਿੰਡ ਚਕੇਰੀਆਂ ਅਤੇ ਬਰਨਾਲਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਖੇਤੀ ਦੂਤ ਜਸਵੀਰ ਸਿੰਘ ਨੇ ਪ੍ਰਾਨਾ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਅਤੇ ਮੰਗਾ ਸਿੰਘ ਸਰਾਂ ਨੇ ਝੋਨੇ ਦੀ ਖੇਤੀ ਸਬੰਧੀ ਸਮੱਸਿਆਵਾਂ ਦੇ ਹੱਲ ਬਾਰੇ ਦੱਸਿਆ। ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪ੍ਰਾਨਾ ਪ੍ਰੋਜੈਕਟ ਟਾਟਾ ਟਰੱਸਟ ਦੇ ਆਰ ਜੀ ਆਰ ਸੈੱਲ ਲੁਧਿਆਣਾ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਦਾ ਦਫ਼ਤਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਹੈ ਇਸ ਪ੍ਰੋਜੈਕਟ ਦਾ ਮਕਸਦ ਮਿੱਟੀ ਪਾਣੀ ਅਤੇ ਬਚਤ ਅਤੇ ਸਾਫ਼ ਸੁਥਰਾ ਰੱਖਣਾ ਅਤੇ ਹਵਾ ਨੂੰ ਜ਼ਹਿਰਾਂ ਤੋਂ ਮੁਕਤ ਰਖਦੇ ਹੋਏ ਸਾਫ਼ ਰੱਖਣਾ ਹੈ।ਇਸ ਮੌਕੇ ਤੇ ਖੇਤੀ ਦੂਤ ਗੁਰਦਿੱਤ ਸਿੰਘ ਸੇਖੋਂ ਜਸਵੀਰ ਸਿੰਘ ਖਾਰਾ ਬੂਟਾ ਸਿੰਘ ਖੋਖਰ ਸੰਦੀਪ ਕੌਰ ਦਾਨੇਵਾਲਾ ਅਤੇ ਕਿਸਾਨ ਚਿੜੀਆ ਸਿੰਘ ਨਿਰਮਲ ਸਿੰਘ ਗੁਰਮੇਲ ਸਿੰਘ ਕੇਵਲ ਸਿੰਘ ਜੱਗਰ ਸਿੰਘ ਅਤੇ ਹੋਰ ਸਮੂਹ ਕਿਸਾਨ ਹਾਜ਼ਰ ਸਨ ।