31 ਦਸੰਬਰ (ਗਗਨਦੀਪ ਸਿੰਘ) ਰਾਮਪੁਰਾ ਫੂਲ: ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅੱਜ ਮਿਤੀ 31 ਦਸੰਬਰ 2023 ਨੂੰ ਕਾਲਜ ਆਫ਼ ਇੰਜਨੀਅਰਿੰਗ ਐੱਡ ਮੈਨੇਜਮੈਂਟ ਦੇ ਸਮੂਹ ਸਟਾਫ ਵਲੋਂ ਚਾਹ ਅਤੇ ਰਸ ਦਾ ਲੰਗਰ ਲਗਾਇਆ ਗਿਆ! ਇਸ ਮੌਕੇ ਟੀ ਪੀ ਡੀ ਮਾਲਵਾ ਕਾਲਜ ਦੇ ਪ੍ਰਿੰਂਸੀਪਲ ਡਾ. ਬਰਿੰਦਰ ਕੌਰ, ਸੁਪਰਵਾਇਜਰ ਬੇਅੰਤ ਸਿੰਘ, ਸੁਰੱਖਿਆ ਗਾਰਡ ਭੁਪਿੰਦਰ ਕੌਰ, ਰਣਜੀਤ ਕੌਰ, ਸੰਦੀਪ ਸਿੰਘ, ਬੁੱਧ ਸਿੰਘ, ਬੇਅੰਤ ਸਿੰਘ, ਸੁਰਜੀਤ ਸਿੰਘ, ਰਣਧੀਰ ਸਿੰਘ, ਸੋਡੀ ਪ੍ਰਧਾਨ ਵੈਟਨਰੀ ਤੇ ਆਲ ਸਟੂਡੈਂਟ ਵੈਟਨਰੀ, ਕਰਨਵੀਰ, ਤਰਨਵੀਰ ਅਤੇ ਗਾਇਕ ਅਮਨ ਜੀ ਨੇ ਵੀ ਹਾਜ਼ਰੀ ਲਵਾਈ ਅਤੇ ਸੰਗਤਾਂ ਨੇ ਬੜੇ ਪਿਆਰ ਤੇ ਸ਼ਰਧਾ ਨਾਲ ਚਾਹ ਦਾ ਲੰਗਰ ਸਕਿਆ।