ਭੀਖੀ, 8 ਅਗਸਤ, ਅੱਜ ਸੀ ਪੀ ਆਈ ਐਮ ਐੱਲ ਲਿਬਰੇਸ਼ਨ ਦੇ ਬ੍ਰਾਂਚ ਸਕੱਤਰ ਕਾਮਰੇਡ ਧਰਮਪਾਲ ਨੀਟਾ ਜੀ ਦੀ ਅਗਵਾਈ ਹੇਠ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਦੇ ਆਗੂ ਵਿਜੈ ਕੁਮਾਰ ਭੀਖੀ, ਯਾਦਵਿੰਦਰ ਸਿੰਘ ਨੇ ਭੀਖੀ ਸ਼ਹਿਰ ਦੇ ਈ ਓ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਕੂੜੇ ਦੇ ਰੇਟ ਵਾਧੇ ਨੂੰ ਵਾਪਸ ਲੈਣ ਸਵੱਛ ਭਾਰਤ ਅਭਿਆਨ ਤਹਿਤ ਕੂੜਾ ਚੁੱਕਣ ਦਾ ਕੰਮ ਕਰਦੇ ਕਾਮਿਆਂ ਦੀ ਤਨਖਾਹ ਸਮੇਂ ਸਿਰ ਦੇਣ ਸਹਿਤ ਓਹਨਾਂ ਨਾਲ ਸਬੰਧਤ ਮੁੱਦਿਆਂ ਉੱਤੇ ਇੱਕ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਮੀਟਿੰਗ ਦੌਰਾਨ ਮੁੱਖ ਅਫ਼ਸਰ ਨੇ ਮੰਗ ਪੱਤਰ ਤੇ ਕਾਰਵਾਈ ਕਰਦਿਆਂ ਵਾਧੇ ਦੇ ਰੇਟ ਘਟਾਉਣ ਦੇ ਹੁਕਮ ਜਾਰੀ ਕੀਤੇ, ਲਿਬਰੇਸ਼ਨ ਆਗੂ ਧਰਮਪਾਲ ਨੀਟਾ ਅਤੇ ਵਿਜੈ ਕੁਮਾਰ ਭੀਖੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਠੱਗੀ ਨਹੀਂ ਮਾਰਨ ਦੇਵਾਂਗੇ ਹੁਣ ਮੁੜ 50 ਰੁਪਏ ਦੇ ਹਿਸਾਬ ਨਾਲ ਕੂੜੇ ਦੇ ਪੈਸੇ ਦੇਣੇ ਹੋਣਗੇ ਜਿਨ੍ਹਾਂ ਤੋ ਵੱਧ ਪੈਸਾ ਲਿਆ ਗਿਆ ਹੈ ਉਹ ਅਗਲੇ ਮਹੀਨੇ ਕੱਟ ਕੇ ਬਾਕੀ ਜਮਾ ਕਰਵਾਉਣਗੇ। ਕੂੜਾ ਚੁੱਕਣ ਵਾਲੇ ਮਜਦੂਰਾਂ ਨੂੰ ਸਮੇਂ ਸਿਰ ਤਨਖਾਹ ਮਿਲਣੀ ਯਕੀਨੀ ਬਣਾਈ ਜਾਵੇਗੀ।