ਕਾਮਰੇਡ ਸੇਖੋਂ 16 ਸਤੰਬਰ ਨੂੰ ਖਿਆਲਾ ਕਲਾਂ (ਮਾਨਸਾ ) ਵਿਖੇ ਪਹੁੰਚਣਗੇ
- ਮਾਨਸਾ – 14 ਸਤੰਬਰ – (ਰਵਿੰਦਰ ਸਿੰਘ ਖਿਆਲਾ ) – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ 16 ਸਤੰਬਰ ਦਿਨ ਸ਼ਨੀਵਾਰ ਨੂੰ ਖਿਆਲਾ ਕਲਾਂ (ਮਾਨਸਾ) ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ।
ਕਾਮਰੇਡ ਸੇਖੋਂ , ਸੋ ਆਲ ਇੰਡੀਆ ਕਿਸਾਨ ਸਭਾ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਵੀ ਹਨ। ਜਥੇਬੰਦੀ ਦੇ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਨਗੇ।
ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰ ਕਾ. ਸਵਰਨਜੀਤ ਸਿੰਘ ਦਲਿਓ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਦੱਸਿਆ ਕਿ ਆਲ ਇੰਡੀਆ ਕਿਸਾਨ ਸਭਾ ਪੰਜਾਬ ਜ਼ਿਲ੍ਹਾ ਇਕਾਈ ਮਾਨਸਾ ਦੇ ਡੈਲੀਗੇਟ ਇਜਲਾਸ ਵਿੱਚ ਨਵੀਂ ਜ਼ਿਲ੍ਹਾ ਟੀਮ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਡੈਲੀਗੇਟ ਇਜਲਾਸ ਪੰਜਾਬ ਦੇ ਇਤਿਹਾਸਕ ਕਿਸਾਨ ਅੰਦੋਲਨ ਖੁਸਹੈਸੀਅਤੀ ਮੋਰਚੇ ਦੇ ਆਗੂ ਰਹੇ ਸਾਥੀ ਗੱਜਣ ਸਿੰਘ ਟਾਂਡੀਆਂ ਅਤੇ ਸਾਥੀ ਗੁਰਨਾਮ ਸਿੰਘ ਕਿਰਤੀ ਨੂੰ ਸਮਰਪਿਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਇਜਲਾਸ ਨੂੰ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਗਰੇਵਾਲ , ਸੂਬਾ ਸਕੱਤਰ ਸਾਥੀ ਸਤਨਾਮ ਸਿੰਘ ਬੜੈਚ ਆਦਿ ਕਿਸਾਨ ਆਗੂ ਵੀ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਡੈਲੀਗੇਟ ਇਜਲਾਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨi