22 ਮਈ (ਨਾਨਕ ਸਿੰਘ ਖੁਰਮੀ) ਸਰਦੂਲਗੜ/ਮਾਨਸਾ: ਲੋਕ ਸਭਾ ਚੋਣਾਂ ਦੀ ਆਮਦ ਦੇਖਦਿਆਂ ਨੂੰ ਕਾਂਗਰਸ ਪਾਰਟੀ ਵੱਲੋਂ ਅਪਨੀਆਂ ਰਾਜਨੀਤਿਕ ਗਤੀਵਿਧੀਆਂ ਹੋਰ ਤੇਜ ਕਰ ਦਿੱਤੀਆਂ ਹਨ। ਰੇਖਾ ਅਰੋੜਾ ਦੀਆਂ ਸ਼ਾਨਦਾਰ ਸੇਵਾਵਾਂ ਦੇਖਦਿਆਂ ਉਹਨਾਂ ਨੂੰ ਸਰਦੂਲਗੜ ਕਾਂਗਰਸ ਦੀ ਸਰਕਲ ਪ੍ਰਧਾਨ ਦੀ ਜਿੰਮੇਵਾਰੀ ਦਿੱਤੀ ਗਈ ਹੈ।ਇਸ ਮੌਕੇ ਅੱਜ ਭਾਰੀ ਗਿਣਤੀ ਵਿੱਚ ਪਹੁੰਚੇ ਪਾਰਟੀ ਵਰਕਰਾਂ ਦੀ ਮੌਜੂਦਗੀ ਚ ਸਾਬਕਾ ਹਲਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵੱਲੋਂ ਰੇਖਾ ਅਰੋੜਾ ਨੂੰ ਹਲਕਾ ਸਰਦੂਲਗੜ ਨੂੰ ਕਾਂਗਰਸ ਪਾਰਟੀ ਦੇ ਸਰਦੂਲਗੜ ਦੀ ਸਰਕਲ ਪ੍ਰਧਾਨ ਦੀ ਜਿੰਮੇਦਾਰੀ ਦਿੱਤੀ ਗਈ।
ਉਹਨਾਂ ਨੂੰ ਇਸ ਜਿੰਮੇਦਾਰੀ ਸੌਂਪਣ ਤੇ ਕਾਂਗਰਸ ਪਾਰਟੀ ਦੇ ਸਮੂਹ ਔਹਦੇਦਾਰਾਂ ਤੇ ਵਰਕਰਾਂ ਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ, ਇਸ ਮੌਕੇ ਪਾਰਟੀ ਚ ਸ਼ਾਮਿਲ ਹੋਣ ਉਪਰੰਤ ਰੇਖਾ ਅਰੋੜਾ ਨੇ ਕਿਹਾ ਕਿ ਉਹ ਪਹਿਲਾਂ ਆਮ ਆਦਮੀ ਪਾਰਟੀ ਚ ਕੰਮ ਕਰ ਰਹੇ ਸਨ,ਪਰ ਉਹਨਾਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋ ਖੁਸ਼ ਹੋ ਕੇ ਹੁਣ ਕਾਂਗਰਸ ਪਾਰਟੀ ਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ, ਤੇ ਜੀ ਜਾਨ ਨਾਲ ਪਾਰਟੀ ਦੀ ਸੇਵਾ ਕਰਨਗੇ।
ਇਸ ਮੌਕੇ ਹੋਰ ਮੈਬਰਾਂ ਨੇ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਵਿਨੋਦ ਕੁਮਾਰ, ਰਮਨ ਅਰੋੜਾ, ਸੋਨੀ, ਮਨਪ੍ਰੀਤ ਕੌਰ, ਮੰਗਤ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ, ਕ੍ਰਿਸ਼ਨ ਕੁਮਾਰ, ਸੁਭਾਸ਼ ਸਿੰਘ, ਮਨਜੀਤ ਸਿੰਘ, ਬਾਜ ਸਿੰਘ, ਪਵਨ ਕੁਮਾਰ, ਅਸ਼ੋਕ ਕੁਮਾਰ, ਲਖਵਿੰਦਰ ਸਿੰਘ, ਰੁਲਾ ਸਿੰਘ, ਸੱਤੂ ਸਿੰਘ,ਤਰਸੇਮ ਸਿੰਘ, ਰਾਜ ਆਦਿ ਮੌਜੂਦ ਸਨ।
ਕਾਂਗਰਸ ਪਾਰਟੀ ਵੱਲੋਂ ਰੇਖਾ ਅਰੋੜਾ ਨੂੰ ਸਰਦੂਲਗੜ ਦੀ ਸਰਕਲ ਪ੍ਰਧਾਨ ਲਗਾਇਆ।
Highlights
- #mansanews
Leave a comment