ਪੱਥਰਾਂ ਨੂੰ ਪੂਜ-ਪੂਜ
ਹੋਏ ਅਸੀਂ ਕਮਲੇ
ਲਿਖਿਆ ਜੋ ਵਿਚ ਬਾਣੀ
ਨਹੀ ਅਸੀਂ ਮੰਨ ਰਹੇ
ਜਾਤ ਪਾਤ ਅਸੀਂ
ਦਿਲ ਚ ਵਸਾਈ ਬੈਠੇ
ਮਾਨਸ ਕੀ ਜਾਤ ਏਕੋ
ਦਿਲ ਚੋਂ ਭੁਲਾਈ ਬੈਠੇ
ਨਾਲ ਰਲ ਸੱਜਣ ਦੇ
ਠੱਗੀਆ ਅਸੀਂ ਮਾਰਦੇ
ਨਾਨਕ ਦੇ ਲਾਲੋ ਨੂੰ
ਅਸੀਂ ਪੈਰਾਂ ਵਿਚ ਲਤਾੜ ਦੇ
ਸੱਚ ਤੋਂ ਅਸੀਂ
ਕੋਹਾਂ ਦੂਰ ਬੈਠੇ ਹਾਂ
ਜ਼ਿੰਦ ਅਸੀਂ ਲਗਾ ਦਿੱਤੀ
ਬਸ ਝੂਠ ਦੇ ਹੀ ਲੇਖੇ ਆ
ਗੁਰੂ ਦੀ ਗੋਲਕ
ਗਰੀਬ ਦਾ ਮੂੰਹ ਕਿੱਥੇ ਜੀ
ਪੱਗਾਂ ਨੇ ਉਤਰ ਦੀਆਂ
ਹੁਣ ਗੋਲਕਾਂ ਦੇ ਪਿੱਛੇ ਜੀ
ਇੱਜਤਾਂ ਦੇ ਹੀ ਰਾਖੇ
ਇੱਜਤਾਂ ਉਤਾਰੀ ਜਾਂਦੇ
ਧੀਆਂ ਨੂੰ ਨੇ ਏਹ
ਦਿਨ ਦਿਹਾੜੇ ਮਾਰੀ ਜਾਂਦੇ
ਚੌਧਰਾਂ ਦੇ ਭੁੱਖੇ
ਚੌਧਰਾਂ ਨੇ ਝਾੜਦੇ
ਪੁਛੇ ਜੇ ਕੋਈ ਕੁਝ
ਰੋਹਬ ਓਹਦੇ ਉੱਤੇ ਮਾਰਦੇ
ਸੁਖਵਿੰਦਰ ਸਿੰਘ ਸੁੱਖ ਚੌਰਵਾਲਾ
ਪਿੰਡ ਹਦਾਇਤਪੁਰਾ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਪੰਜਾਬ
88729-07030
ਪੇਸ਼ਕਸ਼:- ਗਗਨਦੀਪ ਸਿੰਘ ਉਰਫ਼ ਗਗਨ ਫੂਲ