05 ਅਪ੍ਰੈਲ (ਕਰਨ ਭੀਖੀ) ਭੀਖੀ: ਕਲੇਰ ਕਲਾਸਿਸ ਅਕੈਡਮੀ ਜੋ ਕਿ ਭੀਖੀ ਥਾਣਾ ਰੋਡ ਤੇ ਸਥਿਤ ਹੈ ਜਿਸ ਵਿਚ ਸਰਕਾਰੀ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਅਕੈਡਮੀ ਦੇ ਸਰਪ੍ਰਸਤ ਸਰਦਾਰ ਜਾਗਰ ਸਿੰਘ ਕਲੇਰ ਨੇ ਕੇਕ ਕੱਟ ਨਵੇਂ ਸੈਸ਼ਨ ਦਾ ਆਗਾਜ਼ ਕਰਦਿਆਂ ਵਿਦਿਆਰਥੀਆਂ ਨੂੰ ਸਖ਼ਤ ਮੇਹਨਤ ਕਰਨ ਵੱਲ ਪ੍ਰੇਰਿਆ।
ਅਕੈਡਮੀ ਦੇ ਮੁਖੀ ਅਸਿਸਟੈਂਟ ਪ੍ਰੋਫੈਸਰ ਜਗਦੇਵ ਸਿੰਘ ਪੰਜਾਬੀ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਲੇਰ ਕਲਾਸਿਸ ਅਕੈਡਮੀ ਦਾ ਇੱਕ ਸਾਲ ਪੂਰਾ ਸਫਲਤਾਪੂਰਵਕ ਰਿਹਾ । ਇਸ ਸਾਲ ਦੌਰਾਨ ਸੀ.ਟੈੱਟ, ਪੀ.ਟੈੱਟ ਅਸਾਮ ਰਾਈਫ਼ਲ ਅਤੇ ਯੂ.ਜੀ ਸੀ ਨੈੱਟ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੇ ਆਪਣਾ ਨਾਮ ਸ਼ਾਮਿਲ ਕੀਤਾ। ਓਹਨਾਂ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕਾਂ ਦੁਆਰਾ ਬੱਚਿਆਂ ਦੇ ਭਵਿੱਖ ਨੂੰ ਸੰਵਾਰਿਆ ਤੇ ਸੰਭਾਲਿਆਂ ਜਾਂਦਾ ਹੈ। ਵਿਦਿਆਰਥੀਆਂ ਲਈ ਕਲਾਸਾਂ ਤੋਂ ਵੱਖ਼ਰਾ ਸਵੈਂ ਅਧਿਆਪਨ ਅਤੇ ਮਿੰਨੀ ਲਾਇਬ੍ਰੇਰੀ ਦਾ ਪ੍ਰਬੰਧ ਹੈ। ਅਕੈਡਮੀ ਦਫ਼ਤਰ ਇੰਚਾਰਜ ਮੈਡਮ ਹਰਮੀਤ ਕੌਰ ਨੇ ਚੱਲ ਰਹੇ ਸਰਕਾਰੀ ਟੈਸਟਾਂ ਦੀ ਤਿਆਰੀ ਦੀਆਂ ਕਲਾਸਾਂ ਪੰਜਾਬ ਪੁਲਿਸ, ਅਗਨੀਵੀਰ , ਪੀ.ਟੈੱਟ , ਸੀ.ਟੈੱਟ ਅਤੇ ਮਾਸਟਰ ਕੇਡਰ ਬਾਰੇ ਦੱਸਿਆ ਬੱਚਿਆਂ ਦੇ ਸਨਮੁੱਖ ਹੁੰਦਿਆਂ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ।
ਕਲੇਰ ਕਲਾਸਿਸ ਅਕੈਡਮੀ ਦਾ ਪਹਿਲਾ ਸਾਲ ਸਫਲਤਾਪੂਰਵਕ ਰਿਹਾ
Highlights
- #mansanews
Leave a comment