ਪਿੰਡ ਹੀਰੋਂ ਖੁਰਦ ਦੇ ਵਸਨੀਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਲਾਡੀ ਸਿੰਘ ਵੱਲੋਂ ਆਪਣੀ ਮਾਂ ਖੇਡ ਕਬੱਡੀ ਵਿਚਲੇ ਮਿਲੇ ਸਨਮਾਨਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਮੀਹਾਂ ਸਿੰਘ ਵਾਲਾ ਨੂੰ ਇੱਕ ਪੱਖਾ ਦਾਨ ਕੀਤਾ ਗਿਆ। ਸਕੂਲ ਮੁਖੀ ਅਮਨਦੀਪ ਸਿੰਘ, ਅਧਿਆਪਕ ਕਰਨਵੀਰ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸੁਖਰਾਜ ਸਿੰਘ ਵਾਸੀ ਖੀਵਾ ਮੀਹਾਂ ਸਿੰਘ ਵਾਲਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।।ਇਸ ਮੌਕੇ ਸਕੂਲ ਮੁਖੀ ਅਮਨਦੀਪ ਸਿੰਘ ਨੇ ਲਾਡੀ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਸਮੂਹ ਲੋਕ ਅਜਿਹਾ ਸਹਿਯੋਗ ਦਿੰਦੇ ਰਹਿਣ ਤਾਂ ਸਕੂਲਾਂ ਨੂੰ ਆਪਸੀ ਸਹਿਯੋਗ ਨਾਲ ਬਿਹਤਰੀਨ ਬਣਾਇਆ ਜਾ ਸਕਦਾ ਹੈ।