14 ਦਸੰਬਰ (ਗਗਨਦੀਪ ਸਿੰਘ) ਨਕੋਦਰ: ਬੀਤੇਦਿਨੀਂ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ (ਲੜਕੇ) ਵਿਖੇ ਲਫ਼ਜ਼ਾਂ ਦੀ ਦੁਨੀਆ, ਸਾਹਿਤ ਸਭਾ ਵਲੋਂ ਕੁਲਬੀਰ ਸਿੰਘ ਕੰਵਲ ਦਾ ਗ਼ਜ਼ਲ ਸੰਗ੍ਰਹਿ ‘ਕਥੂਰੀ’ ਅਤੇ ਗੁਲਸ਼ਨ ਮਿਰਜ਼ਾਪੁਰੀ ਦਾ ਗ਼ਜ਼ਲ ਸੰਗ੍ਰਹਿ ‘ਸੁਪਨਿਆਂ ਦਾ ਸਫ਼ਰ’ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਰਵ ਸ਼੍ਰੀ ਸੁਲੱਖਣ ਸਰਹੱਦੀ, ਗੁਰਦਿਆਲ ਰੌਸ਼ਨ, ਰਾਮ ਮੂਰਤੀ (ਡਾ.) ਪ੍ਰਬੋਧ ਚੰਦਰ ਜੋਸ਼ੀ (ਪ੍ਰਿੰਸੀਪਲ) ਕੁਲਵਿੰਦਰ ਸਿੰਘ ਸਰਾਏ ਜੀ ਨੇ ਕੀਤੀ। ਦੋਹਾਂ ਪੁਸਤਕਾਂ ਤੇ ਡਾਕਟਰ ਰਾਮ ਮੂਰਤੀ ਜੀ ਨੇ ਪਰਚਾ ਪੜ੍ਹਿਆ। ਮੰਚ ਦਾ ਸੰਚਾਲਨ ਪ੍ਰਸਿੱਧ ਗੀਤਕਾਰ/ਸ਼ਾਇਰ ਵਿਜੈ ਧੰਮੀ ਜੀ ਨੇ ਬਾਖ਼ੂਬੀ ਨਿਭਾਇਆ ।ਪੁਸਤਕਾਂ ਲੋਕ ਅਰਪਣ ਕਰਨ ਤੋਂ ਬਾਅਦ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਤੋਂ ਆਏ ਕਵੀਆਂ ਸੁਖਚਰਨ ਸਿੰਘ ਸਿੱਧੂ, ਮੋਹਣ ਸਿੰਘ ਮੋਤੀ, ਮੋਹਣ ਮਤਿਆਲਵੀ, ਭਜਨ ਆਦੀ, ਨਛੱਤਰ ਭੋਗਲ, ਰੂਪ ਲਾਲ ਰੂਪ, ਰਾਜਿੰਦਰ ਬਿਮਲ, ਮਾਲਵਿੰਦਰ ਸ਼ਾਇਰ, ਪ੍ਰੀਤ ਲੱਧੜ, ਜਸਵੀਰ ਸ਼ਾਇਰ, ਜਸਵੀਰ ਫੀਰਾ, ਜਸਬੀਰ ਸਿੰਘ ਭੋਗਲ, ਕੇਵਲ ਸਿੰਘ ਹਰਪਾਲ, ਸ਼ਿਵ ਨਾਥ ਦਰਦੀ, ਸੁਖਜਿੰਦਰ ਸਿੰਘ ਮੁਹਾਰ, ਹੇਮ ਰਾਜ ਪ੍ਰਵਾਨਾ, ਕੈਪਟਨ ਦਵਿੰਦਰ ਸਿੰਘ, ਕੁਲਬੀਰ ਸਿੰਘ ਕੰਵਲ, ਗੁਲਸ਼ਨ ਮਿਰਜ਼ਾਪੁਰੀ, ਵਿਜੈ ਧੰਮੀ, ਬਲਦੇਵ ਸਿੰਘ ਹੇਅਰ, ਜਸਪਾਲ ਅਨਹਦ, ਕਰਨਜੀਤ, ਇੰਦਰਪਾਲ ਸਿੰਘ, ਡਾ. ਸੰਪੂਰਨ ਸਿੰਘ ਚਾਨੀਆ, ਸਤਬੀਰ ਸਿੰਘ ਚਾਨੀਆ, ਨਿਰਮਲ ਸਿੰਘ ਸੰਧੂ, ਜਗਦੀਸ਼ ਸਿੰਘ ਨੇ ਭਾਗ ਲਿਆ। ਇਸ ਸਮਾਗਮ ਵਿੱਚ ਗ਼ਜ਼ਲ ਦੇ ਬਾਬਾ ਬੋਹੜ ਸਰਵ ਸ਼੍ਰੀ ਸੁਲੱਖਣ ਸਰਹੱਦੀ ਜੀ ਵਲੋ ਇਕ ਵਿਸ਼ੇਸ਼ ਰਸਮ ਦੌਰਾਨ ਆਪਣੇ ਲਾਡਲੇ ਸ਼ਾਗਿਰਦ ਮਾਲਵਿੰਦਰ ਸ਼ਾਇਰ ਨੂੰ ਉਸਤਾਦੀ ਰੰਗ ਵਿਚ ਰੰਗੀ ਦਸਤਾਰ ਦੇ ਕੇ ਉਸਤਾਦੀ ਰੰਗ ਵਿਚ ਰੰਗਿਆ। ਸਭਾ ਦੇ ਪ੍ਰਧਾਨ ਪ੍ਰੋ. ਜਸਵੀਰ ਸ਼ਾਇਰ ਵਲੋਂ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰਬੁੱਲ ਚੰਦਰ ਜੋਸ਼ੀ ਜੀ ਦਾ ਅਤੇ ਸਾਰੇ ਸਰੋਤਿਆਂ ਅਤੇ ਸਾਹਿਤਕਾਰਾਂ ਦਾ ਯਾਦਗਾਰੀ ਸਮਾਗਮ ਲਈ ਧੰਨਵਾਦ ਕੀਤਾ।