ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਲਗਾਏ ਛਾਂਦਾਰ ਤੇ ਫਲਦਾਰ ਪੌਦੇ
09 ਅਕਤੂਬਰ (ਗਗਨਦੀਪ ਸਿੰਘ) ਬਠਿੰਡਾ: ਐੱਸਬੀਆਈ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾ (ਆਰਸੈੱਟੀ) ਵੱਲੋਂ ਪਿੰਡ ਬਾਲਿਆਂਵਾਲੀ ਤੇ ਬਾਜਕ ਵਿਖੇ ਚੱਲ ਰਹੇ ਸਿਖਲਾਈ ਪ੍ਰੋਗਰਾਮਾਂ ਵਿੱਚ “ਸੱਵਛਤਾ ਹੀ ਸੇਵਾ”ਮੁਹਿੰਮ ਅਧੀਨ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸ੍ਰੀ ਵਿਵੇਕ ਕੁਮਾਰ, ਬੈਂਕ ਪ੍ਰੰਬਧਕ, ਐੱਸ.ਬੀ.ਆਈ., ਬ੍ਰਾਂਚ ਬਾਲਿਆਂਵਾਲੀ ਨੇ ਹਿੱਸਾ ਲਿਆ।
ਇਸ ਮੌਕੇ ਸ੍ਰੀ ਵਿਵੇਕ ਕੁਮਾਰ ਵੱਲੋਂ ਸਿਖਿਆਰਥੀਆਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਲਈ ਕਿਹਾ ਗਿਆ। ਇਸ ਮੌਕੇ ਉਨ੍ਹਾਂ ਸਿਖਿਆਰਥੀਆਂ ਨੂੰ ਬੈਂਕ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਕਰਜਾ ਸਕੀਮਾਂ ਨਾਲ ਜੁੜਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਪਿੰਡ ਬਾਜਕ ਦੇ ਪਾਰਕ ਅਤੇ ਪਿੰਡ ਬਾਲਿਆਂਵਾਲੀ ਦੇ ਸਰਕਾਰੀ ਪ੍ਰਇਮਰੀ ਸਮਾਰਟ ਸਕੂਲ ’ਚ ਸਿਖਿਆਰਥਣਾਂ ਵੱਲੋਂ ਛਾਂਦਾਰ ਤੇ ਫਲਦਾਰ ਪੌਦੇ ਵੀ ਲਗਾਏੇ।
ਇਸ ਦੌਰਾਨ ਪ੍ਰਿੰਸੀਪਲ ਸ੍ਰੀ ਤਰਸੇਮ ਸਿੰਘ ਵੱਲੋ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਹਰਿਆ-ਭਰਿਆਂ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ ਅਜੈਬ ਸਿੰਘ, ਸ੍ਰੀਮਤੀ ਪਰਵਿੰਦਰ ਕੌਰ, ਫੈਕਲਟੀ ਆਰਸੈੱਟੀ ਅਤੇ ਸਿਖਲਾਈ ਪ੍ਰੋਗਰਾਮ ਦੇ ਸਿਖਿਆਰਥੀ ਅਤੇ ਸਕੂਲ ਸਟਾਫ ਦੇ ਮੈਂਬਰ ਆਦਿ ਹਾਜ਼ਰ ਸਨ।