16 ਮਾਰਚ (ਗਗਨਦੀਪ ਸਿੰਘ) ਬਰਨਾਲਾ: ਸਟੇਟ ਬੈਂਕ ਆਫ਼ ਇੰਡਿਆ ਆਰਸੇਟੀ ਬਰਨਾਲਾ ਵੱਲੋਂ ਬੀਤੇ ਦਿਨ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਪਿੰਡ ਰਾਜੀਆਂ ਵਿਖੇ ਆਚਾਰ, ਪਾਪੜ ਅਤੇ ਮੁਰੱਬਾ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ।
ਐਸ.ਬੀ.ਆਈ. ਆਰਸੇਟੀ ਦੇ ਡਾਇਰੈਕਟਰ ਸ਼੍ਰੀ ਵਿਸ਼ਵਜੀਤ ਮੁਖਰਜੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ 35 ਸਿਖਿਆਰਥੀਆਂ ਨੇ ਭਾਗ ਲਿਆ। ਇਸ ਬੈਚ ਵਿੱਚ ਜ਼ਸਪਾਲ ਕੌਰ ਡੀ.ਐਸ.ਟੀ. ਨੇ ਅਚਾਰ, ਪਾਪੜ ਅਤੇ ਮੁਰੱਬਾ ਬਣਾਉਣਾ ਸਿਖਾਇਆ। ਇਸ ਬੈਚ ਦੇ ਕੋਆਰਡੀਨੇਟਰ ਗੁਰਅੰਮ੍ਰਿਤਪਾਲ ਕੌਰ ਸੀਨੀਅਰ ਫੈਕਲਟੀ ਨੇ ਸਾਰੇ ਟ੍ਰੇਨਿੰਗ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ।
ਐਸ.ਬੀ.ਆਈ. ਆਰਸੈਟੀ ਦੇ ਡਾਇਰੈਕਟਰ ਸ਼੍ਰੀ ਵਿਸ਼ਵਜੀਤ ਮੁਖਰਜੀ ਨੇ ਸਿਖਿਆਰਥੀਆਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਸਰਟੀਫਿਕੇਟ ਵੰਡ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ।