- ਕਮਿਊਨਿਸਟ ਆਗੂਆਂ ਨੇ ਦਿੱਤੀ ਵਧਾਈ
11 ਜਨਵਰੀ (ਕਰਨ ਭੀਖੀ) ਮਾਨਸਾ: ਸੀ.ਪੀ.ਆਈ.(ਐਮ) ਪੰਜਾਬ ਰਾਜ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਨੌਜਵਾਨ ਕਿਸਾਨ ਆਗੂ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਅਤੇ ਕਾਮਰੇਡ ਜਤਿੰਦਰਪਾਲ ਸਿੰਘ ਦੀ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਦੇ ਤੌਰ ‘ਤੇ ਚੋਣ ਕੀਤੀ ਹੈ।
ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਮਰੇਡ ਦਲਿਓ ਮਾਨਸਾ ਜ਼ਿਲ੍ਹੇ ਦੇ ਸਕੱਤਰ ਹਨ ਅਤੇ ਕਾ.ਜਤਿੰਦਰਪਾਲ ਸਿੰਘ ਪਾਰਟੀ ਦੇ ਸੂਬਾ ਕੇਂਦਰ ਵਿਖੇ ਕਾਰਜਸ਼ੀਲ ਹਨ । ਕਾਮਰੇਡ ਸੇਖੋਂ ਨੇ ਕਿਹਾ ਕਿ ਇਨ੍ਹਾਂ ਦੋਵੇਂ ਸਾਥੀਆਂ ਦੇ ਸੂਬਾ ਸਕੱਤਰੇਤ ਦਾ ਹਿੱਸਾ ਬਣਨ ਨਾਲ ਪਾਰਟੀ ਨੂੰ ਮਾਨਸਾ , ਬਠਿੰਡਾ , ਮੋਗਾ , ਬਰਨਾਲਾ , ਮੁਕਤਸਰ-ਫਰੀਦਕੋਟ ਆਦਿ ਜ਼ਿਲਿਆਂ ਵਿੱਚ ਮਜਬੂਤ ਮਿਲੇਗੀ। ਦੋਵਾਂ ਸਾਥੀਆਂ ਵਿੱਚ ਪਾਰਟੀ ਨੇ ਕੰਮ ਦੀ ਵੰਡ ਕਰ ਦਿੱਤੀ ਗਈ ਹੈ।
ਇੱਕ ਵੱਖਰੇ ਬਿਆਨ ਵਿੱਚ ਸੀ.ਪੀ.ਆਈ.(ਐਮ) ਜ਼ਿਲ੍ਹਾ ਮਾਨਸਾ ਦੇ ਆਗੂਆਂ ਕਾਮਰੇਡ ਨਛੱਤਰ ਸਿੰਘ ਢੈਪਈ , ਕਾਮਰੇਡ ਅਮਰਜੀਤ ਸਿੰਘ ਸਿੱਧੂ , ਕਾਮਰੇਡ ਜਸਵੰਤ ਸਿੰਘ ਬੀਰੋਕੇ , ਕਾਮਰੇਡ ਘਨੀਸਾਮ ਨਿੱਕੂ , ਕਾਮਰੇਡ ਹਰਨੇਕ ਸਿੰਘ ਖੀਵਾ , ਕਾਮਰੇਡ ਸੁਰੇਸ਼ ਕੁਮਾਰ ਮਾਨਸਾ , ਕਾਮਰੇਡ ਰਾਜੂ ਗੋਸਵਾਮੀ , ਕਾਮਰੇਡ ਤੇਜਾ ਸਿੰਘ ਹੀਰਕੇ , ਕਾਮਰੇਡ ਗੁਰਪ੍ਰੀਤ ਸਿੰਘ ਬਰਨ , ਕਾਮਰੇਡ ਜਗਦੇਵ ਸਿੰਘ ਢੈਪਈ , ਕਾਮਰੇਡ ਹਰਜਿੰਦਰ ਸਿੰਘ ਬਰੇਟਾ , ਕਾਮਰੇਡ ਜਗਸੀਰ ਸਿੰਘ ਜੱਗਾ ਬਰੇਟਾ ਆਦਿ ਆਗੂਆਂ ਨੇ ਸੂਬਾਈ ਅਤੇ ਕੇਂਦਰੀ ਲੀਡਰਸ਼ਿਪ ਦਾ ਕਾ. ਜਤਿੰਦਰਪਾਲ ਸਿੰਘ ਅਤੇ ਕਾ. ਸਵਰਨਜੀਤ ਸਿੰਘ ਦਲਿਓ ਨੂੰ ਸੂਬਾ ਸਕੱਤਰੇਤ ਮੈਂਬਰ ਚੁਣਨ ‘ਤੇ ਧੰਨਵਾਦ ਕੀਤਾ ਹੈ ਅਤੇ ਦੋਵਾਂ ਸਾਥੀਆਂ ਨੂੰ ਵਧਾਈ ਦਿੱਤੀ ਹੈ