- ਐਂਬੂਲੈਂਸ ਖੜ੍ਹਨ ਕਾਰਨ ਲੋਕ ਪ੍ਰੇਸਾਨ ਦਾਨੀ ਸੱਜਣਾਂ ਨੂੰ ਅਪੀਲ
ਭੀਖੀ, 15 ਸਤੰਬਰ
ਸਥਾਨਕ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਭੀਖੀ ਵੱਲੋਂ ਪਿਛਲੇ ਚੌਦਾਂ ਸਾਲਾਂ ਤੋਂ ਨਿਰੰਤਤਰ ਚੱਲਦੀ ਐਂਬੂਲੈਂਸ ਦੀ ਖਸਤਾ ਹਾਲਤ ਹੋਣ ਕਾਰਨ ਖੜ੍ਹ ਚੁੱਕੀ ਹੈ। ਇਲਾਕੇ ਦੀ ਇੱਕੋ ਇੱਕ ਐਂਬੂਲੈਂਸ ਖੜ੍ਹਨ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡਲ ਦੇ ਪ੍ਰਧਾਨ ਗੁਰਜੀਤ ਸਿੰਘ ਬਾਬਰਾ ਨੇ ਕਿਹਾ ਕਿ ਸਹਿਯੋਗੀ ਸੱਜਣਾਂ ਦੀ ਸਹਾਇਤਾ ਨਾਲ ਹੀ ਪਹਿਲਾਂ ਉਹਨਾਂ ਦੀ ਸੰਸਥਾ ਵੱਲੋਂ ਇਹ ਐਂਬੂਲੈਂਸ ਚਲਾਈ ਸੀ ਜੋ ਹਰ ਇੱਕ ਦੇ ਲਈ ਸਹਾਈ ਹੁੰਦੀ ਆਈ ਹੈ, ਹੁਣ ਇਸ ਨੂੰ ਖੜ੍ਹਾਉਣਾ ਪੈ ਗਿਆ, ਉਹਨਾਂ ਸਮਾਜਸੇਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਤਿਲ-ਫੁਲ ਯੋਗਦਾਨ ਪਾਉਣ ਤਾਂ ਕਿ ਇਲਾਕੇ ਲਈ ਨਵੀਂ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾ ਸਕੇ।
ਇਸ ਮੌਕੇ ਪ੍ਰਸ਼ੋਤਮ ਗੋਇਲ ਬਿੱਲੂ, ਲਵਜੀਤ ਜੋਨੀ, ਮਾਸਟਰ ਵਰਿੰਦਰ ਸੋਨੀ, ਰਾਕੇਸ਼ ਸਿੰਗਲਾ, ਅਮਨ ਸ਼ਾਰਧਾ, ਅਸ਼ੋਕ ਸ਼ਰਮਾ, ਨਰੇਸ਼ ਨਾਟੀ, ਟੋਨੀ ਕੁਮਾਰ, ਅਮਨਦੀਪ ਕਾਲੀ ਆਦਿ ਹਾਜ਼ਰ ਸਨ।