11 ਅਗਸਤ (ਰਾਜਦੀਪ ਜੋਸ਼ੀ) ਬਠਿੰਡਾ: ਏਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰ ਬਠਿੰਡਾ ਵੱਲੋਂ ਅੱਜ ਜੀਵਿਆ ਲਾਈਫ ਹਸਪਤਾਲ ਵਿਖੇ ਮੁਫਤ ਚੈਕਰ ਕੈਂਪ ਲਗਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਸਰਦਾਰ ਜਸਕਰਨ ਸਿੰਘ ਸਿਵੀਆ ਸਰਪ੍ਰਸਤ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਨੇ ਕੈਂਪ ਦਾ ਉਦਘਾਟਨ ਕੀਤਾ ਤੇ ਆਪਣੇ ਵੱਲੋਂ ਸਾਰੀ ਟੀਮ ਨੂੰ ਸ਼ੁਭਕਾਮਨਾ ਦਿੱਤੀਆਂ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨਾਲ ਹਰ ਤਰ੍ਹਾਂ ਦੇ ਲੋਕਾਂ ਨੂੰ ਰਾਹਤ ਮਿਲਦੀ ਹੈ ਉਹਨਾਂ ਨੇ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵੀ ਐਲਾਨ ਕੀਤਾ ਇਸ ਮੌਕੇ ਤੇ ਸਬ ਇੰਸਪੈਕਟਰ ਸਰਦਾਰ ਅਮਰੀਕ ਸਿੰਘ ਪੰਜਾਬ ਪੁਲਿਸ ਬਠਿੰਡਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਹੈ ਜੋ ਕਿ ਜੀਵਿਆ ਦਾ ਲਾਈਫ ਹਸਪਤਾਲ ਦੇ ਡਾਕਟਰ ਸੰਗਮ ਤੇ ਡਾਕਟਰ ਨੇਹਾਮੁਖੀ ਕਰ ਰਹੇ ਨੇ ਇਸ ਮੌਕੇ ਤੇ ਸਰਦਾਰ ਜਸਕਰਨ ਸਿੰਘ ਸੀਵੀਆ ਅਤੇ ਸਰਦਾਰ ਅਮਰੀਕ ਸਿੰਘ ਸ੍ਰੀ ਹੰਸਰਾਜ ਚੇਅਰਮੈਨ ਏਕ ਨੂਰ ਵੈਲਫੇਅਰ ਸੁਸਾਇਟੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੀਨੀਅਰ ਚੇਅਰਮੈਨ ਡਾਕਟਰ ਪਵਨ ਕੁਮਾਰ ਪਠਾਣੀਆ ਸਰਪਰਸਤ ਰਾਜ ਕੁਮਾਰ ਯੂਥ ਪ੍ਰਧਾਨ ਸਿਲਪਾ ਵਾਰਡ ਪ੍ਰਧਾਨ ਹਰਮਨ ਸ਼ਰਮਾ ਵਾਰਡ ਪ੍ਰਧਾਨ ਸਤਵਿੰਦਰ ਕੌਰ ਹਾਜ਼ਰ ਹੋਏ ਡਾਕਟਰ ਸੰਗਮ ਗਰਗ ਤੇ ਡਾਕਟਰ ਨੇਹਾ ਮੁਖੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਤੇ ਇਸ ਮੌਕੇ ਤੇ 150 ਮਰੀਜ਼ਾਂ ਦੇ ਲਗਭਗ ਲੋਕਾਂ ਦਾ ਚੈੱਕ ਅਪ ਕਰਕੇ ਇਲਾਜ ਕੀਤਾ ਅਤੇ ਉਹਨਾਂ ਨੂੰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਪਰਮਜੀਤ ਕੌਰ ਨੇ ਇਸ ਕੈਂਪ ਲਈ ਸਭ ਨੂੰ ਵਧਾਈ ਦਿੱਤੀ ਤੇ ਸਭ ਦਾ ਧੰਨਵਾਦ ਕੀਤਾ