07 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਇੰਸਪੈਕਟਰ ਜਸਵਿੰਦਰ ਸਿੰਘ ਇੰਚ. ਸੀ.ਆਈ. ਏ-1 ਬਠਿੰਡਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੀ ਦੀਪਕ ਪਾਰੀਕ, ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ, ਸ਼੍ਰੀ ਅਜੈ ਗਾਂਧੀ ਆਈਪੀਐਸ ਕਪਤਾਨ ਪੁਲਿਸ (ਡੀ) ਬਠਿੰਡਾ ਜੀ ਅਤੇ ਸ਼੍ਰੀ ਰਾਜੇਸ਼ ਕੁਮਾਰ ਪੀ ਪੀ ਐੱਸ ਉਪ ਕਪਤਾਨ ਪੁਲਿਸ (ਡੀ) ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਅਨੁਸਾਰ ਮਿਤੀ 06.04.2024 ਨੂੰ ਸੀ ਆਈ ਏ ਸਟਾਫ-1 ਬਠਿੰਡਾ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪਟੜੀ ਸਰਹਿੰਦ ਨਹਿਰ ,ਨੇੜੇ ਢਿੱਲੋ ਕਲੋਨੀ ਜਿਲ੍ਹਾ ਬਠਿੰਡਾ ਤੋ ਨਿਮਨਲਿਖਤ ਗੋਕਲ ਪੁੱਤਰ ਭੇਰੂ ਲਾਲ ਵਾਸੀ ਗੋਪਾਲਪੁਰਾ, ਸਾਦੀ ਜਿਲ੍ਹਾ ਚਿਤੋੜਗੜ (ਰਾਜਸਥਾਨ) ਉਮਰ ਕਰੀਬ 27 ਸਾਲ ਨੂੰ ਕਾਬੂ ਕਰਕੇ ਇਸ ਪਾਸੋ 02 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਵਾਈ ।ਜਿਸ ਤੇ ਮੁ ਨੰ 52 ਮਿਤੀ 06.04.2024 ਅ/ਧ 18ਬੀ/61/85 ਐਨ ਡੀ ਪੀ ਐਸ ਐਕਟ ਥਾਣਾ ਕੈਨਾਲ ਕਲੋਨੀ ਦਰਜ ਰਜਿਸਟਰ ਕੀਤਾ । ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਤੋ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਤਾਰੀਖ ਗ੍ਰਿਫਤਾਰੀ 06.04.2024
ਗ੍ਰਿਫਤਾਰੀ ਦੀ ਜਗ੍ਹਾ – ਪਟੜੀ ਸਰਹਿੰਦ ਨਹਿਰ ,ਨੇੜੇ ਢਿੱਲੋ ਕਲੋਨੀ ਜਿਲ੍ਹਾ ਬਠਿੰਡਾ
ਬਨਾਮ :-
1 ਗੋਕਲ ਪੁੱਤਰ ਭੇਰੂ ਲਾਲ ਵਾਸੀ ਗੋਪਾਲਪੁਰਾ, ਸਾਦੀ ਜਿਲ੍ਹਾ ਚਿਤੋੜਗੜ (ਰਾਜਸਥਾਨ) ਉਮਰ ਕਰੀਬ 27 ਸਾਲ
ਪਹਿਲਾ ਦਰਜ ਮੁਕੱਦਮਾ- ਕੋਈ ਨਹੀ
ਬ੍ਰਾਮਦਗੀ-
1. 02 ਕਿਲੋਗ੍ਰਾਮ ਅਫੀਮ