“ਆਗਾਮੀ ਲੋਕ ਸਭਾ ਚੋਣਾਂ-2024”
26 ਦਸੰਬਰ (ਗਗਨਦੀਪ ਸਿੰਘ) ਬਠਿੰਡਾ: ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ-2024 ਲਈ ਆਮ ਵੋਟਰਾਂ ਨੂੰ ਈਵੀਐਮ ਅਤੇ ਵੀਵੀਪੈਟ ਦੀ ਵਰਤੋਂ ਲਈ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ਤੇ ਇੱਕ ਮੋਬਾਇਲ ਵੈਨ ਮਿਤੀ 27 ਦਸੰਬਰ ਤੋਂ 30 ਦਸੰਬਰ 2023 ਤੱਕ ਚਲਾਈ ਜਾ ਰਹੀ ਹੈ ਜੋ ਕਿ ਜ਼ਿਲ੍ਹੇ ਅਧੀਨ ਪੈਂਦੇ 90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ), 94-ਤਲਵੰਡੀ ਸਾਬੋ ਅਤੇ 95-ਮੌੜ ਚੋਣ ਹਲਕਿਆਂ ਨੂੰ ਕਵਰ ਕਰੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾਂ ਸ਼੍ਰੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਇਹ ਮੋਬਾਇਲ ਵੈਨ 27 ਦਸੰਬਰ 2023 ਨੂੰ 92-ਬਠਿੰਡਾ (ਸ਼ਹਿਰੀ) ਦੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ, ਗੁਰਦੁਆਰਾ ਸਾਹਿਬ ਮਾਡਲ ਟਾਊਨ ਫੇਸ-1 ਵਿਖੇ, ਦਾਦੀ ਪੋਤੀ ਪਾਰਕ ਮਾਡਲ ਟਾਊਨ ਫੇਸ-3 ਵਿਖੇ, ਡੀਏਵੀ ਕਾਲਜ ਵਿਖੇ, ਮਿਤਲ ਮਾਲ ਵਿਖੇ ਐਸਐਸਡੀ ਕਾਲਜ ਵਿਖੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਸਿਪਾਹੀ ਸੰਦੀਪ ਸਿੰਘ ਵਿਖੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਰਹੇਗੀ।
ਇਸੇ ਤਰ੍ਹਾਂ 28 ਦਸੰਬਰ 2023 ਨੂੰ 91-ਭੁੱਚੋ ਮੰਡੀ (ਅ.ਜ) ਚ ਬੱਸ ਸਟੈਂਡ ਗੋਨਿਆਣਾ ਮੰਡੀ ਵਿਖੇ, ਸਬ ਤਹਿਸੀਲ ਨਥਾਣਾ ਅਤੇ ਬੱਸ ਸਟੈਂਡ ਭੁੱਚੋਂ ਮੰਡੀ ਵਿਖੇ ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਜਾਵੇਗੀ। ਇਸੇ ਤਰ੍ਹਾਂ 90-ਰਾਮਪੁਰਾ ਫੂਲ ਵਿਖੇ ਤਹਿਸੀਲ ਕੰਪਲੈਕਸ ਭਗਤਾ ਭਾਈਕਾ, ਬੱਸ ਸਟੈਂਡ ਜਲਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਬਤਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਭਾਈਰੂਪਾ, ਤਹਿਸੀਲ ਕੰਪਲੈਕਸ ਫੂਲ ਟਾਊਨ ਅਤੇ ਬੱਸ ਸਟੈਂਡ ਰਾਮਪੁਰਾ ਵਿਖੇ ਦੁਪਿਹਰ 2 ਤੋਂ ਸ਼ਾਮ 5 ਵਜੇ ਤੱਕ ਰਹੇਗੀ।
ਇਸੇ ਤਰ੍ਹਾਂ 29 ਦਸੰਬਰ 2023 ਨੂੰ 95-ਮੌੜ ਮਾਰਕਿਟ ਕਮੇਟੀ ਮੌੜ, ਸਸਸਸ ਲੜਕੇ ਮੌੜ ਕਲਾਂ, ਸਸਸਸ ਮੌੜ ਖੁਰਦ, ਸਿੰਘ ਸਭਾ ਗੁਰਦੁਆਰਾ ਪਿੰਡ ਰਾਜਗੜ੍ਹ ਕੁੱਬੇ ਅਤੇ ਸਸਸਸ ਕਮਾਲੂ ਵਿਖੇ ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਜਾਵੇਗੀ। ਇਸੇ ਤਰ੍ਹਾਂ 94-ਤਲਵੰਡੀ ਸਾਬੋ ਵਿਖੇ ਗਿੱਲਾ ਵਾਲਾ ਖੂਹ ਸਾਹਮਣੇ ਈਓ ਦਫ਼ਤਰ ਤਲਵੰਡੀ ਸਾਬੋ, ਬੱਸ ਸਟੈਂਡ/ਸੱਥ ਪਿੰਡ ਜੱਜਲ, ਰੇਲਵੇ ਚੌਂਕ ਰਾਮਾਂ ਮੰਡੀ ਵਿਖੇ ਦੁਪਿਹਰ 2 ਤੋਂ ਸ਼ਾਮ 5 ਵਜੇ ਤੱਕ ਰਹੇਗੀ।
ਉਨ੍ਹਾਂ ਦੱਸਿਆ ਕਿ 30 ਦਸੰਬਰ 2023 ਨੂੰ 93-ਬਠਿੰਡਾ (ਦਿਹਾਤੀ) ਚ ਬਾਬਾ ਫ਼ਰੀਦ ਕਾਲਜ ਦਿਉਣ, ਬੱਸ ਸਟੈਂਡ ਬੱਲੂਆਣਾ, ਬੱਸ ਸਟੈਂਡ ਜੱਸੀ ਬਾਗ ਵਾਲੀ, ਸੰਗਤ ਕੈਂਚੀਆਂ, ਪਥਰਾਲਾ ਗੁਰੂਦੁਆਰਾ ਸਾਹਿਬ ਬੱਸ ਸਟੈਂਡ ਵਿਖੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਇਹ ਮੋਬਾਇਲ ਵੈਨ ਰਹੇਗੀ।