05 ਅਪ੍ਰੈਲ, ਦੇਸ ਪੰਜਾਬ ਬਿਊਰੋ: ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਬੁੱਧ ਰਾਮ ਜੀ ਨੂੰ ਈਟੀਟੀ 2364 ਜੱਥੇਬੰਦੀ ਵੱਲੋਂ ਮੰਗ ਪੱਤਰ ਸੌਂਪਿਆ। ਯੂਨੀਅਨ ਆਗੂ ਹਰਜੀਤ ਸਿੰਘ ਵੱਲੋਂ ਦਸਿਆ ਗਿਆ ਕਿ ਈਟੀਟੀ 2364 ਭਰਤੀ 6.03.2020 ਨੂੰ ਕਾਗਰਸ ਸਰਕਾਰ ਵੱਲੋ ਆਈ ਸੀ। ਕਾਗਰਸ ਸਰਕਾਰ ਦੀ ਨਾਕਾਮੀ ਕਰਕੇ ਇਹੇ ਭਰਤੀ ਕੋਰਟ ਵਿੱਚ ਚਲੀ ਗਈ ਸੀ। ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਲਗਾਤਾਰ ਦੋ ਵਾਰ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੀ । ਪਰ ਈਟੀਟੀ 2364 ਜਥੇਬੰਦੀ, ਅਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਡਬਲ ਬੈਂਚ ਉੱਪਰ 30.11.2023 ਨੂੰ ਇਸ ਭਰਤੀ ਨੂੰ ਬਹਾਲ ਕਰਵਾਉਣ ਲਈ ਐਪਲੀਕੇਸ਼ਨ ਲਗਾਈ। ਜਿਸ ਦੇ ਸਿੱਟੇ ਵਜੋਂ ਮਾਨਯੋਗ ਚੀਫ ਜਸਟਿਸ ਰਿਤੂ ਬਾਹਰੀ ਜੀ ਵੱਲੋਂ 19.12.2023 ਨੂੰ ਈਟੀਟੀ 2364 ਭਰਤੀ ਨੂੰ ਬਹਾਲ ਕਰ ਦਿੱਤਾ ਸੀ। ਅਤੇ ਨਾਲ ਹੀ 8 ਹਫ਼ਤਿਆਂ ਬਾਅਦ ਈਟੀਟੀ 2364 ਸਲੈਕਟਡ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਨਿਰਦੇਸ਼ ਦਿੱਤੇ ਸਨ।
ਇਸ ਸਮੇਂ ਦੌਰਾਨ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਬਜਾਏ ਭਰਤੀ ਡਾਇਰੈਕਟੋਰੇਟ ਵੱਲੋਂ ਕਲੈਰੀਫਿਕੇਸ਼ਨ ਦੇ ਨਾਮ ਤੇ ਅਤੇ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 14/02/24 ਨੂੰ 2 ਅਰਜੀਆਂ ਦਾਖਲ ਕੀਤੀਆਂ ਗਈਆਂ।
ਜਿੰਨਾਂ ਨੂੰ 15/03/2024 ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਸਪੈਸ਼ਲ ਡਬਲ ਬੈਂਚ) ਵੱਲੋਂ ਖਾਰਜ ਕਰਦਿਆਂ ਵਿਭਾਗ ਨੂੰ ਫਿਰ ਤੋਂ 19/12/2023 ਵਾਲੇ ਆਦੇਸ਼ਾਂ ਰਾਹੀ ਨੋਟੀਫਿਕੇਸ਼ਨ ਅਨੁਸਾਰ ਭਰਤੀ ਪ੍ਰਕਿਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ।
ਪ੍ਰੰਤੂ ਅੱਜ ਤੱਕ ਵੀ ਵਿਭਾਗ ਵੱਲੋਂ ਭਰਤੀ ਪ੍ਰਕਿਿਰਆ ਸ਼ੁਰੂ ਨਹੀ ਕੀਤੀ ਗਈ, ਜੋ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਬਣਦੀ ਹੈ। ਜਦੋ ਵੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨਾਲ ਮੀਟਿੰਗ ਕੀਤੀ ਜਾਦੀ ਹੈ ਤਾਂ ਸਾਨੂੰ ਲਾਰੇ ਤੋਂ ਸਿਵਾ ਕੁਝ ਵੀ ਨਹੀ ਮਿਲਿਆ। ਇਥੋਂ ਤੱਕ ਕਿ ਵਿਭਾਗ ਵੱਲੋਂ ਕੋਈ ਵੀ ਯੋਗ ਕਾਰਨ ਨਹੀਂ ਦੱਸਿਆ ਜਾ ਰਿਹਾ। ਸਕਰੂਟਿਨੀ ਕਰਵਾ ਚੁੱਕੇ ਉਮੀਦਵਾਰ ਪਹਿਲਾਂ ਹੀ 3 ਸਾਲਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਹਨ।
ਈ.ਟੀ.ਟੀ. 2364 ਭਰਤੀ ਵਿੱਚ 1020 ਪੋਸਟ ਐੱਸ. ਸੀ. ਕੈਟਾਗਰੀ ਦੀ ਹੈ। ਜਿਸ ਵਿੱਚੋ 595 ਐਸ.ਸੀ ਬੈਕਲੋਗ, ਜੋ ਕਿ ਕਾਨੂੰਨੀ ਲੜਾਈ ਲੜ ਕੇ ਪ੍ਰਾਪਤ ਕੀਤਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਐੱਸ.ਸੀ/ਬੀ.ਸੀ ਸਮਾਜ ਲਈ ਕੋਈ ਬਹੁਤੀ ਗਭੀਰਤਾ ਨਹੀ ਦਿਖਾ ਰਹੇ। ਇਕੱਲਾ ਬਾਬਾ ਸਾਹਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਫ਼ੋਟੋ ਲਗਾਉਂਣ ਨਾਲ ਕ੍ਰਾਂਤੀ ਨਹੀ ਆਉਦੀ। ਉਸ ਲਈ ਇਨ੍ਹਾਂ ਸੂਰਬੀਰਾਂ ਦੀ ਸੋਚ ਤੇ ਕੰਮ ਕਰਨਾ ਪੈਣਾ। ਜਿਸ ਬਾਬਾ ਸਾਹਬ ਦੇ ਸਿਧਾਂਤਾਂ ਤੇ ਚੱਲਣ ਦੀ ਗੱਲ ਆਮ ਆਦਮੀ ਪਾਰਟੀ ਕਰ ਰਹੀ ਹੈ, ਉਸੇ ਦੇ ਬਣੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਿਉੰਕਿ ਉਸੇ ਸੰਵਿਧਾਨ ਕਰਕੇ ਈਟੀਟੀ 2364 ਭਰਤੀ ਮਾਨਯੋਗ ਡਬਲ ਬੈਂਚ ਤੋ ਬਹਾਲ ਹੋਈ ਸੀ ਤੇ ਨਾਲ ਹੀ 8 ਹਫ਼ਤਿਆਂ ਬਾਅਦ ਸਲੈਕਟਡ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਤੂੰ ਲਗਪਗ 15 ਹਫ਼ਤਿਆਂ ਦਾ ਸਮਾਂ ਬੀਤ ਚੁੱਕਾ ਹੈ। ਅਜੇ ਤੱਕ ਵੀ ਈਟੀਟੀ 2364 ਸਲੈਕਟਡ ਉਮੀਦਵਾਰਾਂ ਨੂੰ ਲਾਰੇ ਤੋਂ ਸਿਵਾ ਕੁਝ ਹਾਸਿਲ ਨਹੀਂ ਹੋਇਆ।
ਜੋ ਸੁਪਨਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 13/0 ਦਾ ਦੇਖ ਰਹੇ ਹਨ। ਉਸ ਸੁਪਨੇ ਦੀ ਜ਼ਲਦੀ ਹੀ ਫੁਕ ਨਿਕਲਣ ਵਾਲੀ ਹੈ। ਕਿਉੰਕਿ ਬੇਰੁਜ਼ਗਾਰਾਂ ਕਰਕੇ ਹੀ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਤੇ ਅੱਜ ਉਨ੍ਹਾਂ ਬੇਰੁਜ਼ਗਾਰਾਂ ਦੀਆ ਮੰਗਾਂ ਨੂੰ ਹੀ ਅਣਗੌਲਿਆਂ ਕੀਤਾ ਜਾ ਰਿਹਾ।
ਇਸ ਮੌਕੇ ਹਰਜੀਤ ਸਿੰਘ ਬੁਢਲਾਡਾ, ਸੁਖਚੈਨ ਸਿੰਘ ਬੋਹਾ, ਲਾਡੀ ਖੁਡਾਲ, ਕੁਲਵੰਤ ਬੁਢਲਾਡਾ, ਵੀਰਪਾਲ ਕੌਰ ਬੋਹਾ, ਦਰਸ਼ਨ ਸਿੰਘ, ਬਲਵਿੰਦਰ ਬਰੇਟਾ, ਮਹਿੰਦਰ ਸਿੰਘ ਗੁਰਨੇ ਸ਼ਾਮਿਲ ਸਨ।