ਸਿੱਖਿਆ ਵਿਭਾਗ ਪੰਜਾਬ ਅਤੇ ਐਸ ਸੀ ਈ ਆਰ ਟੀ ਦਾ ਇੱਕ ਹੋਰ ਵਿਲੱਖਣ ਉਪਰਾਲਾ ਹੈ ‘ਅੱਜ ਦਾ ਸ਼ਬਦ’ । ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਰ ਰੋਜ਼ ਸਵੇਰ ਦੀ ਸਭਾ ਵਿਚ ਇੱਕ ਸ਼ਬਦ ਸਾਇੰਸ ਵਿਸ਼ੇ ਦਾ ਅਤੇ ਇੱਕ ਸ਼ਬਦ ਅੰਗਰੇਜ਼ੀ ਵਿਸ਼ੇ ਦਾ ਵਟਸਐਪ ਦੇ ਮਾਧਿਅਮ ਰਾਹੀਂ ਭੇਜਿਆ ਜਾ ਰਿਹਾ ਹੈ। ਅੰਗਰੇਜ਼ੀ ਅਧਿਆਪਕ, ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਸ਼ਬਦ ਦਾ ਸਹੀ ਉਚਾਰਨ ਅਤੇ ਅਰਥ ਦੱਸਦੇ ਹਨ। ਅੰਗਰੇਜ਼ੀ ਭਾਸ਼ਾ ਦੇ ਸ਼ਬਦ ਦਾ ਸਹੀ ਉਚਾਰਨ ਕਰਵਾਉਣ ਉਪਰੰਤ ਅੰਗਰੇਜ਼ੀ ਵਿੱਚ ਹੀ ਉਸਦੇ ਸੌਖੇ ਸ਼ਬਦ ਲਿਖ ਕੇ ਅਰਥ ਸਪਸ਼ਟ ਕੀਤੇ ਹਨ। ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਲਈ ਅੰਗਰੇਜ਼ੀ ਭਾਸ਼ਾ ਦਾ ਪੰਜਾਬੀ ਵਿੱਚ ਰੂਪਾਂਤਰਣ ਵੀ ਕੀਤਾ ਜਾਂਦਾ ਹੈ। ਇਸ ਉਪਰੰਤ ਵਿਦਿਆਰਥੀਆਂ ਨੂੰ ਇੱਕ ਅੰਗਰੇਜ਼ੀ ਦਾ ਵਾਕ ਬਣਾ ਕੇ ਉਸ ਵਿੱਚ ਸ਼ਬਦ ਦੀ ਵਰਤੋਂ ਨੂੰ ਸਮਝਾਇਆ ਜਾਂਦਾ ਹੈ। ਸਾਇੰਸ ਨਾਲ ਸੰਬੰਧਿਤ ਸ਼ਬਦ ਵਿਦਿਆਰਥੀਆਂ ਵਿਚ ਸਾਇੰਸ ਵਿਸ਼ੇ ਪ੍ਰਤੀ ਉਤਸੁਕਤਾ ਪੈਦਾ ਕਰਦਾ ਹੈ ਅਤੇ ਨਾਲ ਹੀ ਸਾਇੰਸ ਦੇ ਇਤਿਹਾਸ ਗਿਆਨ ਵੀ ਕਰਵਾਉਂਦਾ ਹੈ। ਇਸ ਸ਼ਬਦ ਦੇ ਨਾਲ ਸੰਬੰਧਤ ਹੋਰ ਬਹੁਤ ਸਾਰੇ ਸ਼ਬਦ ਵੀ ਚੇਤੇ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਇਹ ਸ਼ਬਦ ਕਾਪੀਆਂ ਉੱਤੇ ਨੋਟ ਕਰਵਾਏ ਜਾਂਦੇ ਹਨ। ਇਹ ਇੱਕ ਚੰਗਾ ਕਦਮ ।ਇਸ ਨਾਲ ਬੱਚੇ ਆਪਣੇ ਗਿਆਨ ਨੂੰ ਹੋਰ ਪਕੇਰਾ ਕਰਨ ਸਕਣਗੇ। ਇਸ ਪ੍ਰਕਿਰਿਆ ਵਿਚ ਇਕੱਲੇ ਵਿਦਿਆਰਥੀ ਹੀ ਸ਼ਾਮਲ ਨਹੀਂ, ਸਗੋਂ ਅਧਿਆਪਕ ਦੀ ਕਿਰਿਆਸ਼ੀਲ ਸ਼ਮੂਲੀਅਤ ਕਰਦੇ ਹਨ। ਸ਼ਬਦਾਂ ਦੇ ਸੰਗ੍ਰਹਿ ਨਾਲ ਨਵੇਂ ਸ਼ਬਦ ਸਿੱਖਣ ਨੂੰ ਉਤਸ਼ਾਹ ਮਿਲਦਾ ਹੈ, ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਇਸ ਦੇ ਸਾਰਥਕ ਨਤੀਜੇ ਸਾਡੇ ਸਾਹਮਣੇ ਆਉਣ ਤਾਂ ਸਾਨੂੰ ਇਸ ਵਿੱਚ ਆਪਣੀ ਬਣਦੀ ਭੂਮਿਕਾ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ । ਮੇਰੇ ਨਿੱਜੀ ਤਜਰਬੇ ਮੁਤਾਬਕ ਇਸ ਨਾਲ ਬੱਚਿਆਂ ਅੰਦਰ ਨਵੀਂ ਉਮੀਦ ਪੈਦਾ ਹੁੰਦੀ ਹੈ । ਉਹਨਾਂ ਅੰਦਰ ਇੱਕ ਨਵਾਂ ਚਾਅ ਉਮਡਦਾ ਹੈ | ਸਾਰੇ ਹੀ ਅਧਿਆਪਕਾਂ ਨੂੰ ਇਸ ਸਿੱਖਣ ਸਿਖਾਉਣ ਪ੍ਰਕਿਰਿਆ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ । ਦੂਜੀ ਗੱਲ ਇਹ ਪ੍ਰਕਿਰਿਆ ਪਾਠਕ੍ਰਮ ਦੇ ਨਾਲ-ਨਾਲ ਚੱਲ ਰਹੀ ਹੈ, ਵਿਦਿਆਰਥੀ ਸਿਲੇਬਸ ਦਾ ਬੋਝ ਨਾ ਮੰਨਦੇ ਹੋਏ ਆਸਾਨੀ ਨਾਲ ਆਪਣੀ ਸ਼ਬਦਾਵਲੀ ਵਿਚ ਵਾਧਾ ਕਰ ਰਹੇ ਹਨ। ਇਹ ਕਿਰਿਆ ਵਿਭਾਗ ਵੱਲੋਂ ਚੱਲਦੀ ਰਹਿਣੀ ਚਾਹੀਦੀ ਹੈ, ਅਸੀਂ ਸਾਰੇ ਆਪਣਾ ਯੋਗਦਾਨ ਪਾਉਂਦੇ ਰਹਾਂਗੇ ਤੇ ਇਸ ਦੇ ਸਾਰਥਕ ਨਤੀਜੇ ਸਾਡੇ ਸਾਹਮਣੇ ਆਉਣਗੇ।
*ਨਰਸੀ ਸਿੰਘ , ਅੰਗਰੇਜ਼ੀ ਲੈੱਕਚਰਾਰ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ (ਮਾਨਸਾ)
Mob. No. 9876086218*
ਇੱਕ ਲਾਭਕਾਰੀ ਕਦਮ
Leave a comment