14 ਮਈ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਕਮਾਂਡਰ ਸੰਗਰੂਰ-ਕਮ-ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਜਰਨੈਲ ਸਿੰਘ ਮਾਨ ਦੀ ਅਗਵਾਈ ਅਧੀਨ ਹੇਠ ਅੱਜ ਦਫਤਰ ਸਿਵਲ ਡਿਫੈਂਸ ਬਰਨਾਲਾ ਵੱਲੋਂ ਜ਼ਿਲ੍ਹਾ ਫਾਇਰ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਵਿਖੇ ਇੱਕ ਰੋਜ਼ਾ ਸਿਵਲ ਡਿਫੈਂਸ ਜਾਗਰੂਕਤਾ, ਫਾਇਰ ਫਾਈਟਿੰਗ ਅਤੇ ਰੈਸਕਿਊ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਦਯੋਗਿਕ ਸਿਖਲਾਈ ਸੰਸਥਾ ਦੇ ਲੱਗਭਗ 55 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ।
ਇਸ ਇੱਕ ਰੋਜ਼ਾ ਸਿਖਲਾਈ ਕੈਂਪ ਵਿੱਚ ਸਿਵਲ ਡਿਫੈਂਸ ਬਰਨਾਲਾ ਦੇ ਕਾਰਜਕਾਰੀ ਸੀ.ਡੀ.ਆਈ ਕੁਲਵੀਰ ਸ਼ਰਮਾਂ, ਅਮਨਦੀਪ ਸਿੰਘ, ਸੁਖਦੀਪ ਸਿੰਘ ਅਤੇ ਵਾਰਡਨ ਸੇਵਾ ਦੇ ਨੁਮਾਇੰਦੇ ਮਹਿੰਦਰ ਕਪਿਲ (ਚੀਫ ਵਾਰਡਨ), ਸੰਜੀਵ ਕੁਮਾਰ (ਡਿਪਟੀ ਚੀਫ ਵਾਰਡਨ), ਅਖਿਲੇਸ ਬਾਂਸਲ ਅਤੇ ਚਰਨਜੀਤ ਮਿੱਤਲ ਤੋਂ ਇਲਾਵਾ ਜ਼ਿਲ੍ਹਾ ਸਬ ਫਾਇਰ ਅਫ਼ਸਰ ਤਰਸੇਮ ਸਿੰਘ ਨੇ ਆਪਣੀ ਟੀਮ ਸਮੇਤ ਭਾਗ ਲਿਆ।
ਇਸ ਸਿਖਲਾਈ ਕੈਂਪ ਵਿੱਚ ਸਿਵਲ ਡਿਫੈਂਸ ਦੀ ਕਾਰਜ ਪ੍ਰਣਾਲੀ ਅਤੇ ਦੇਸ਼ ਨੂੰ ਸਿਵਲ ਡਿਫੈਂਸ ਦੀ ਲੋੜ ਸਬੰਧੀ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਫਾਇਰ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਅੱਗ ਲੱਗਣ ਦੇ ਕਾਰਨ, ਅੱਗ ਦੀਆਂ ਕਿਸਮਾਂ ਅਤੇ ਉਸ ਉੱਤੇ ਕਾਬੂ ਪਾਉਣ ਦੀ ਸਿਖਲਾਈ ਦੇਣ ਉਪਰੰਤ ਫਾਇਰ ਫਾਈਟਿੰਗ ਅਤੇ ਰੈਸਕਿਊ ਸਬੰਧੀ ਅਭਿਆਸ ਕਰਵਾਏ ਗਏ।
ਇਸ ਸਿਖਲਾਈ ਕੈਂਪ ਦੌਰਾਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਮੋਹਣ ਸਿੰਘ ਅਤੇ ਪਲੇਸਮੈਂਟ ਅਫ਼ਸਰ ਵਰਿੰਦਰ ਸਿੰਘ ਅਤੇ ਸਟਾਫ ਵੱਲੋਂ ਇਸ ਕੈਂਪ ਨੂੰ ਅਯੋਜਿਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਗਿਆ।