27 ਜੁਲਾਈ (ਨਾਨਕ ਸਿੰਘ ਖੁਰਮੀ) ਮਾਨਸਾ: ਵਰਡ ਹਿਊਮਨ ਰਾਈਟਸ ਫਾਊਂਡੇਸ਼ਨ ਮਾਨਸਾ ਵੱਲੋਂ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਾਰੇ ਭਾਰਤ ਦੇਸ਼ ਦੇ ਲੋਕਾਂ ਨੂੰ ਜੋ ਇੱਕ ਸੁਨੇਹਾ ਦਿੱਤਾ ਗਿਆ ਹੈ “ਇੱਕ ਪੌਦਾ ਆਪਣੀ ਮਾਂ ਦੇ ਨਾਮ” ਦੇ ਬੈਨਰ ਬਣਵਾ ਕੇ ਸ਼ਹਿਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਲਗਾਨ ਦਾ ਫੈਸਲਾ ਕੀਤਾ ਗਿਆ ਜਿਸ ਦਾ ਉਦਘਾਟਨ ਸ੍ਰੀ ਵਿਜੇ ਕੁਮਾਰ ਸਿੰਗਲਾ ਐਮਐਲਏ ਮਾਨਸਾ ਨੇ ਕੀਤਾ। ਇਸ ਮੌਕੇ ਤੇ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਫਾਊਂਡਰ ਚੇਅਰਮੈਨ ਐਡਵੋਕੇਟ ਸੂਰਜ ਛਾਬੜਾ ਨੇ ਸਾਰੇ ਮਾਨਸਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਵਾ ਦੇ ਪ੍ਰਦੂਸ਼ਣ, ਪਾਣੀ ਦੀ ਕਮੀ ਨੂੰ ਰੋਕਣ ਤੇ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਰੁੱਖ ਤੇ ਪੌਦੇ ਬਹੁਤ ਸਹਾਇਕ ਹੁੰਦੇ ਹਨ ਜਿਸ ਕਰਕੇ ਉਹਨਾਂ ਨੇ ਹਰ ਇੱਕ ਮਾਨਸਾ ਵਾਸੀ ਨੂੰ ਆਪਣੇ ਆਲੇ ਦੁਆਲੇ ਘੱਟੋ ਘੱਟ “ਇੱਕ ਪੌਦਾ ਆਪਣੀ ਮਾਂ ਦੇ ਨਾਮ” ਤੇ ਲਗਾਉਣ ਦੀ ਬੇਨਤੀ ਕੀਤੀ। ਇਸ ਮੌਕੇ ਤੇ ਐਮਐਲਏ ਸਾਹਿਬ ਨਾਲ ਮਾਨਸਾ ਦੀਆਂ ਸਮੱਸਿਆਵਾਂ ਬਾਰੇ ਵੀ ਡਿਸਕਸ ਕੀਤਾ ਗਿਆ, ਜਿਨਾਂ ਨੇ ਮਾਨਸਾ ਦੀਆ ਸੀਵਰੇਜ ਵਗੈਰਾ ਦੀਆਂ ਚੱਲ ਰਹੀਆਂ ਸਮੱਸਿਆਵਾਂ ਬਾਰੇ ਪਹਿਲ ਦੇ ਅਧਾਰ ਤੇ ਜਲਦੀ ਹਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਤੇ ਵਰਡ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਜਿਲਾ ਪ੍ਰਧਾਨ ਸ੍ਰੀ ਰਜਿੰਦਰ ਗਰਗ, ਸੈਕਟਰੀ ਸ੍ਰੀ ਅੰਮ੍ਰਿਤਪਾਲ ਗੋਇਲ, ਪ੍ਰੋਜੈਕਟ ਚੇਅਰਮੈਨ ਸ੍ਰੀ ਸੰਤ ਲਾਲ ਨਾਗਪਾਲ ਤੇ ਗੌਰਵ ਬਜਾਜ ਅਤੇ ਹੋਰ ਮੈਂਬਰ ਗੁਰਮੰਤਰ ਸਿੰਘ, ਰੋਤਾਸ਼ ਸਿੰਗਲਾ, ਕ੍ਰਿਸ਼ਨ ਲਾਲ ਰਿਟਾਇਰਡ ਐੱਸ ਡੀ ਓ, ਮੈਡਮ ਰੰਜਨੀਂ ਹਾਜ਼ਰ ਸਨ।
“ਇੱਕ ਪੌਦਾ ਆਪਣੀ ਮਾਂ ਦੇ ਨਾਮ” ਦੇ ਬੈਨਰ ਸ਼ਹਿਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਲਗਾਨ ਦਾ ਫੈਸਲਾ
Highlights
- #mansanews
Leave a comment