26 ਫਰਵਰੀ (ਗਗਨਦੀਪ ਸਿੰਘ) ਕੋਠਾ ਗੁਰੂ: ਬੀਤੇ ਦਿਨੀਂ ਇਤਿਹਾਸਕਾਰ, ਖੋਜੀ ਅਤੇ ਸਿੱਖ ਵਿਦਵਾਨ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਦੀ ਪੰਜਵੀਂ ਬਰਸੀ ਮਿਤੀ 25/2/2024ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸ਼ਰਧਾ, ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਸ੍ਰੀ ਮਾਨ ਸੰਤ ਬਾਬਾ ਟੇਕ ਸਿੰਘ ਜੀ ਧਨੌਲਾ ਪ੍ਰਧਾਨ ਸੰਪਰਦਾਇ ਮਸਤੂਆਣਾ,ਸ੍ਰੀ ਮਾਨ ਸੰਤ ਗਿਆਨੀ ਜਗਤਾਰ ਸਿੰਘ ਜੀ ਜੰਗੀਆਣਾ ਸਾਬਕਾ ਸਿੱਖ ਪ੍ਰਚਾਰਕ ਸ੍ਰੋ, ਗੁ,ਪ੍ਰ, ਕਮੇਟੀ,ਸ੍ਰੀ ਮਾਨ ਭਾਈ ਜਗਸੀਰ ਸਿੰਘ ਜੀ ਗ੍ਰੰਥੀ ਗੁ,ਗੁੰਗਸਰ ਸਾਹਿਬ ਆਦਿਕ ਸਨ। ਸਾਰੇ ਵਿਦਵਾਨ ਬੋਲਾਰਿਆਂ ਨੇ ਗਿਆਨੀ ਜੀ ਵੱਲੋਂ ਸਿੱਖ ਪ੍ਰਚਾਰ ਵਿਚ ਪਾਏ ਯੋਗਦਾਨ, ਕਠਿਨ ਘਾਲਣਾ ਅਤੇ ਰਚਨਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਨੂੰ ਗਿਆਨੀ ਜੀ ਦੇ ਪਾਵਨ ਬਰਸੀ ਦਿਹਾੜੇ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਗੁਰਬਾਣੀ ਨਾਲ ਜੁੜ ਕੇ,
ਗੁਰਬਾਣੀ ਤੇ ਅਮਲ ਕਰਕੇ ਆਪਣਾ ਜੀਵਨ ਸਫ਼ਲ ਕਰਨ। ਸਟੇਜ ਸਕੱਤਰ— ਭਾਈ ਕੌਰ ਸਿੰਘ ਕੋਠਾ ਗੁਰੂ ਨੇ ਸਟੇਜ ਦੀ ਸੇਵਾ ਨਿਭਾਉਣ ਦੇ ਨਾਲ – ਨਾਲ ਗਿਆਨੀ ਜੀ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਪਹੁੰਚੀਆਂ ਸ਼ਖਸ਼ੀਅਤਾਂ —— ਸ੍ਰੀ ਮਾਨ ਸੰਤ ਭਾਈ ਸੰਤ ਸਿੰਘ ਜੀ ਸਕੱਤਰ ਬੁੰਗਾ ਮਸਤੂਆਣਾ,ਸ੍ਰੀ ਮਾਨ ਸੰਤ ਭਾਈ ਚਤਰ ਸਿੰਘ ਜੀ ਸਹਾਇਕ ਸਕੱਤਰ ਬੁੰਗਾ ਮਸਤੂਆਣਾ, ਸ੍ਰੀਮਾਨ ਸੰਤ ਭਾਈ ਗੁਰਮੀਤ ਸਿੰਘ ਜੀ ਕਾਸ਼ੀ ਸੇਵਾਦਾਰ ਬੁੰਗਾ ਮਸਤੂਆਣਾ,ਸ੍ਰੀ ਮਾਨ ਨਵੀ ਸਿੰਘ ਜੀ ਵਿਦਿਆਰਥੀ ਬੁੰਗਾ ਮਸਤੂਆਣਾ ਤਲਵੰਡੀ ਸਾਬੋ,ਸ੍ਰੀ ਮਾਨ ਭਾਈ ਮੇਜਰ ਸਿੰਘ ਜੀ ਗ੍ਰੰਥੀ,ਸ੍ਰੀ ਮਾਨ ਭਾਈ
ਅਵਤਾਰ ਸਿੰਘ ਜੀ ਗ੍ਰੰਥੀ, ਸ੍ਰੀ ਮਾਨ ਭਾਈ ਬੂਟਾ ਸਿੰਘ ਜੀ ਗ੍ਰੰਥੀ,ਸ੍ਰੀ ਮਾਨ ਭਾਈ ਕਰਮ ਸਿੰਘ ਜੀ ਗੁਰਦੁਆਰਾ ਗੁੰਗਸਰ ਸਾਹਿਬ,ਮਾਸਟਰ ਆਤਮ ਤੇਜ ਜੀ ਸ਼ਰਮਾ,ਸ੍ਰੀ ਪ੍ਰੇਮ ਕੁਮਾਰ ਜੀ ਭਗਤਾ ਭਾਈ ਕਾ,ਸ ਆਤਮਾ ਸਿੰਘ ਜੀ ਕੇਸਰ ਸਿੰਘ ਵਾਲਾ,ਸ ਕਰਮ ਜੀਤ ਸਿੰਘ ਜੀ ਮਾਹਲ ਢਿੱਲਵਾਂ ਵਾਲਾ ਮੋਗਾ,ਸ ਹਰਮਨ ਜੀਤ ਸਿੰਘ ਮਾਹਲ ਢਿੱਲਵਾਂ ਵਾਲਾ ਮੋਗਾ,ਸ ਦਰਸ਼ਨ ਸਿੰਘ ਜੀ ਮਲੂਕਾ,ਸ ਮਨਦੀਪ ਸਿੰਘ ਜੀ ਦੱਧਾਹੂਰ, ਸ ਰਾਜਵੀਰ ਸਿੰਘ ਜੀ ਸ਼ੇਰ ਗੜ ਪਾਤੜਾਂ ਮੰਡੀ,ਸ ਹਰਪਾਲ ਸਿੰਘ ਜੀ ਜੈਤੋ ਨਿਉਜੀਲੈਂਡ, ਭਾਈ ਰਣਬੀਰ ਸਿੰਘ, ਡਾਕਟਰ ਕੁਲਦੀਪ ਸਿੰਘ ਅਤੇ ਸ ਹਰਸ਼ ਦੀਪ ਸਿੰਘ ਜੀ ਕੋਠਾ ਗੁਰੂ ਆਦਿ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਸਮੇ ਭਾਈ ਕੌਰ ਸਿੰਘ ਨੇ ਸਮੂਹ ਪਹੁੰਚੀਆਂ ਸ਼ਖਸ਼ੀਅਤਾਂ ਦਾ ਸਿਰੋਪਾਉ,ਲੋਈ ਅਤੇ ਨਵੀਆਂ ਛਪੀਆਂ ਪੁਸਤਕਾਂ ਦਾ ਸੈਟ ਭੇਟ ਕਰਕੇ ਸਨਮਾਨਤ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।