16 ਮਈ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਐਟੀ ਟੈਰੋਰਿਸਟ ਐਂਡ ਐਟੀ ਕਰਾਇਮ ਫਰੰਟ ਦੇ ਪ੍ਰਮੁੱਖ ਸ਼੍ਰੀ ਅਮਨ ਗਰਗ ਸੂਲਰ ਨੇ ਸਮੁੱਚੀ ਟੀਮ ਸਮੇਤ ਸ਼ਹੀਦ ਭਗਤ ਸਿੰਘ ਪਾਰਕ, ਪਟਿਆਲਾ ਵਿਖੇ ਪਹੁੰਚ ਕੇ ਅਮਰ ਸ਼ਹੀਦ ਸ਼੍ਰੀ ਸੁਖਦੇਵ ਥਾਪਰ ਜੀ ਦੇ 117 ਵੇਂ ਜਨਮ ਦਿਵਸ ਤੇ ਉਹਨਾਂ ਦੇ ਬਣੇ ਬੁੱਤ ਨੂੰ ਫੁੱਲਾਂ ਦਾ ਹਾਰ ਪਹਿਨਾ ਕਰ ਅਤੇ ਲੱਡੂ ਵੰਡ ਕੇ ਉਹਨਾਂ ਦੇ ਜਨਮ ਦਿਵਸ ਨੂੰ ਧੂਮ-ਧਾਮ ਨਾਲ ਮਨਾਇਆ।
ਇਸ ਮੌਕੇ ਭਾਰੀ ਗਿਣਤੀ ਵਿੱਚ ਰਾਸ਼ਟਰਵਾਦੀ ਤੇ ਦੇਸ਼ ਭਗਤ ਵੀ ਮੌਜੂਦ ਸਨ। ਜਿਨ੍ਹਾਂ ਵਿੱਚ ਇਸ ਕ੍ਰਾਂਤੀਕਾਰੀ ਯੋਧੇ ਨੂੰ ਲੈ ਕੇ ਉਹਨਾਂ ਦੇ ਜਨਮ ਦਿਵਸ ਪਰ ਬਹੁਤ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਰਾਸ਼ਟਰੀ ਪ੍ਰਮੁੱਖ ਅਮਨ ਗਰਗ ਸੂਲਰ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਖਾਸ ਤੌਰ ਤੇ ਪੰਜਾਬ ਵਿੱਚ ਅਜਿਹੀਆਂ ਕ੍ਰਾਂਤੀਕਾਰੀ ਸਖਸੀਅਤਾਂ ਦੀ ਅੱਜ ਵੀ ਜਰੂਰਤ ਹੈ। ਅਜਿਹੇ ਕ੍ਰਾਂਤੀਕਾਰੀ ਅੱਤਵਾਦ, ਗੈਂਗਸਟਰਵਾਦ ਅਤੇ ਸਮਾਜਿਕ ਕੁਰੀਤੀਆਂ ਨੂੰ ਖਤਮ ਕਰ ਲਈ ਆਪਣੇ ਹਮੇਸ਼ਾ ਯੋਗਦਾਨ ਦਿੰਦੇ ਰਹੇ ਹਨ। ਉਹਨਾਂ ਦੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਕਿ ਉਹ (ਨੌਜਵਾਨ) ਅਜਿਹੇ ਕ੍ਰਾਂਤੀਕਾਰੀ ਸਖਸੀਅਤਾਂ ਵਾਲੇ ਵਿਚਾਰ ਤੇ ਭਾਵਨਾਵਾਂ ਨੂੰ ਆਪਣੇ ਅੰਦਰ ਲੈ ਕੇ ਆਉਣ ਤਾਂ ਜੋ ਸਮਾਜ ਨੂੰ ਅਪਰਾਧ ਮੁਕਤ ਕਰ ਕੇ ਇਕ ਨਵੇਂ ਤੇ ਨਿਰੋਗ ਸਮਾਜ ਦੀ ਨੀਂਹ ਰੱਖੀ ਜਾ ਸਕੇ।
ਆਲ ਇੰਡੀਆ ਐਟੀ ਟੈਰੋਰਿਸਟ ਐਂਡ ਐਟੀ ਕਰਾਇਮ ਫਰੰਟ ਨੇ ਅਮਰ ਸ਼ਹੀਦ ਸ਼੍ਰੀ ਸੁਖਦੇਵ ਥਾਪਰ ਜੀ ਦਾ ਜਨਮ ਦਿਵਸ ਨੂੰ ਧੂਮ-ਧਾਮ ਨਾਲ ਮਨਾਇਆ
Leave a comment