16 ਮਈ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਐਂਟੀ ਫੈਰੋਰਿਸਟ ਐਂਡ ਐਟੀ ਕਰਾਇਮ ਫਰੰਟ ਦੇ ਜਿਲ੍ਹਾ ਮਾਨਸਾ ਮਹਿਲਾ ਵਿੰਗ ਦੇ ਚੇਅਰਪਰਸਨ ਮਿਸ ਸੀਮਾ ਭਾਰਗਵ ਨੇ ਨੇੜੇ ਬਾਗ ਵਾਵਾ ਗੁਰਦੁਆਰਾ ਪਾਰਕ ਵਿਖੇ ਸੁਖਦੇਵ ਸਿੰਘ ਥਾਪਰ ਦੇ 117ਵੇਂ ਜਨਮ ਦਿਵਸ ਪਰ ਸੁਖਦੇਵ ਸਿੰਘ ਥਾਪਰ ਦੇ ਬੁੱਤ ਪਰ ਹਾਰ ਪਾ ਕਰ ਤੇ ਲੱਡੂ ਵੰਡ ਕੇ ਉਨ੍ਹਾਂ ਦੇ ਜਨਮ ਦਿਵਸ ਨੂੰ ਮਨਾਇਆ। ਇਸ ਮੌਕੇ ਪਰ ਨੌਜਵਾਨ ਸਭਾ ਦੇ ਆਗੂ ਗੁਰਪ੍ਰੀਤ ਸਿੰਘ, ਲੱਖਾ ਸਿੰਘ, ਦੀਪੂ ਸਿੰਘ, ਟੀਟੂ ਸਿੰਘ, ਲੱਖੀ ਸਿੰਘ, ਰਿਹਾਨ ਸ਼ਰਮਾ ਤੇ ਹੋਰ ਨੌਜਵਾਨ ਹਾਜਿਰ ਸਨ। ਗੁਰਪ੍ਰੀਤ ਸਿੰਘ ਨੇ ਇਨਕਲਾਬ ਜਿੰਦਾਬਾਦ ਅਤੇ ਜੈ ਹਿੰਦ ਜੈ ਭਾਰਤ ਦੇ ਨਾਅਰੇ ਲਗਾਏ ਅਤੇ ਜਨਮ ਦਿਵਸ ਮਨਾਇਆ।